ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫੋਟੋਗਰਾਫਰ ਡੱਬੂ ਰਤਨਾਨੀ ਨੇ ਹਾਲ ਹੀ 'ਚ ਆਪਣਾ ਕੈਲੇਂਡਰ 2018 ਲਾਂਚ ਕੀਤਾ। ਇਸ ਇਵੈਂਟ 'ਚ ਕਈ ਵੱਡੇ ਸਟਾਰਜ਼ ਸ਼ਾਮਲ ਹੋਏ। ਅਦਾਕਾਰਾ ਸੁਰਵੀਨ ਚਾਵਲਾ ਵੀ ਇਸ ਇਵੈਂਟ 'ਚ ਪਹੁੰਚੀ। ਉਹ ਇਸ ਦੌਰਾਨ ਕਾਫੀ ਹੌਟ ਲੱਗ ਰਹੀ ਸੀ।
ਇਸ ਦੌਰਾਨ ਉਨ੍ਹਾਂ ਨੇ ਲਾਈਟ ਪਿੰਕ ਕਲਰ ਦੀ ਫਲੋਰਲ ਡੈਰੱਸ ਪਹਿਨੀ ਹੋਈ ਸੀ। ਡਾਰਕ ਲਿਪਸਟਿਕ ਉਨ੍ਹਾਂ ਦੇ ਲੁੱਕ ਨੂੰ ਹੋਰ ਚਾਰ ਚੰਨ੍ਹ ਲਗਾ ਰਹੀ ਸੀ। ਜਦੋਂ ਉਹ ਉੱਥੇ ਪਹੁੰਚੀ ਤਾਂ ਸਾਰੇ ਲੋਕ ਉਨ੍ਹਾਂ ਨੂੰ ਹੀ ਦੇਖਦੇ ਰਹਿ ਗਏ।
ਜ਼ਿਕਰਯੋਗ ਹੈ ਕਿ ਸੁਰਵੀਨ ਨੇ 'ਹੇਟ ਸਟੋਰੀ 2' ਤੇ 'ਅਗਲੀ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। 'ਅਗਲੀ' ਤੇ 'ਪਾਰਚਡ' 'ਚ ਸੁਰਵੀਨ ਦੇ ਅਭਿਨੈ ਨੇ ਉਨ੍ਹਾਂ ਨੂੰ ਇਕ ਵੱਖਰੇ ਮੁਕਾਮ 'ਤੇ ਖੜ੍ਹਾ ਕਰ ਦਿੱਤਾ ਹੈ। ਫਿਲਹਾਲ ਸੁਰਵੀਨ ਕੋਲ੍ਹ ਕੋਈ ਫਿਲਮ ਨਹੀਂ ਹੈ।