FacebookTwitterg+Mail

40 ਲੱਖ ਦੀ ਧੋਖਾਧੜੀ ਮਾਮਲੇ 'ਚ ਸੁਰਵੀਨ ਦਾ ਇਕ ਹੋਰ ਬਿਆਨ ਆਇਆ ਸਾਹਮਣੇ

surveen chawla
24 June, 2018 07:15:13 PM

ਮੁੰਬਈ (ਬਿਊਰੋ)— ਮਈ ਦੀ ਸ਼ੁਰੂਆਤ 'ਚ ਹੁਸ਼ਿਆਰਾਪੁਰ ਦੀ ਥਾਣਾ ਸਿਟੀ ਪੁਲਸ ਨੇ ਬਾਲੀਵੁੱਡ ਤੇ ਪਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ ਦੇ ਨਾਲ ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ ਖਿਲਾਫ 40 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਸੁਰਵੀਨ ਚਾਵਲਾ ਨੇ ਦੱਸਿਆ ਕਿ ਮਾਮਲਾ ਅਜੇ ਅਦਾਲਤ 'ਚ ਹੈ। ਜਲਦ ਹੀ ਸਚਾਈ ਸਾਹਮਣੇ ਆ ਜਾਵੇਗੀ। ਜਦੋਂ ਤੱਕ ਇਸ ਮਾਮਲੇ 'ਚ ਕੋਈ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਇਸ ਬਾਰੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ।

ਦੱਸਣਯੋਗ ਹੈ ਕਿ ਇਹ ਕੇਸ ਹੁਸ਼ਿਆਰਪੁਰ ਨਿਵਾਸੀ ਸਤਪਾਲ ਗੁਪਤਾ ਨੇ ਦਰਜ ਕਰਵਾਇਆ ਹੈ। ਸਤਪਾਲ ਦਾ ਕਹਿਣਾ ਹੈ ਕਿ ਤਿੰਨਾਂ ਨੇ ਫਿਲਮ 'ਨੀਲ ਬੱਟੇ ਸੰਨਾਟਾ' ਦੇ ਨਿਰਮਾਣ 'ਚ 40 ਲੱਖ ਰੁਪਏ ਲਾਉਣ ਲਈ ਕਿਹਾ ਸੀ ਅਤੇ ਬਦਲੇ 'ਚ ਦੋਗੁਣਾ ਦੇਣ ਦਾ ਦਾਅਵਾ ਕੀਤਾ ਸੀ ਪਰ ਬਾਅਦ 'ਚ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉੱਥੇ ਹੀ ਕਈ ਮਹੀਨੇ ਪਹਿਲਾਂ ਸੁਰਵੀਨ ਅਤੇ ਉਸਦੇ ਪਤੀ ਨੇ ਸਤਪਾਲ ਨਾਲ ਇਕਰਾਰਨਾਮਾ ਖਤਮ ਕਰ ਲਿਆ ਹੈ।


Tags: Surveen Chawla Fraud Case Akshay Thakker Court Pollywood Actress

Edited By

Kapil Kumar

Kapil Kumar is News Editor at Jagbani.