FacebookTwitterg+Mail

ਸੁਰਵੀਨ ਚਾਵਲਾ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ

surveen chawla
18 July, 2018 09:09:44 AM

ਹੁਸ਼ਿਆਰਪੁਰ(ਅਮਰਿੰਦਰ)— ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ 'ਤੇ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਦੇਹੀ ਮਾਮਲੇ 'ਚ ਦਰਜ ਕੇਸ ਵਿਚ ਅਗਾਊਂ ਜ਼ਮਾਨਤ ਸਬੰਧੀ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੂੰ ਥਾਣਾ ਸਿਟੀ ਪੁਲਸ ਵੱਲੋਂ ਦੱਸਿਆ ਗਿਆ ਕਿ ਮਾਮਲੇ ਦੀ ਫਾਈਲ ਕ੍ਰਾਈਮ ਬਿਊਰੋ ਚੰਡੀਗੜ੍ਹ ਭੇਜੀ ਗਈ ਹੈ। ਪੁਲਸ ਵੱਲੋਂ ਰਿਕਾਰਡ ਪੇਸ਼ ਨਾ ਕਰਨ ਤੋਂ ਬਾਅਦ ਅਦਾਲਤ ਨੇ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ 31 ਜੁਲਾਈ 'ਤੇ ਪਾ ਦਿੱਤੀ।


Tags: Surveen ChawlaFraud CaseAkshay ThakkerCourtPollywood Actress

Edited By

Sunita

Sunita is News Editor at Jagbani.