FacebookTwitterg+Mail

ਸੁਰਵੀਨ ਚਾਵਲਾ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

surveen chawla blessed with a baby girl
20 April, 2019 09:37:52 AM

ਜਲੰਧਰ (ਬਿਊਰੋ) — ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਤੇ ਅਕਸ਼ੈ ਠਾਕਰ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਦਰਅਸਲ ਬੀਤੇ ਦਿਨੀਂ ਸੁਰਵੀਨ ਚਾਵਲਾ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਸੁਰਵੀਨ ਚਾਵਲਾ ਤੇ ਅਕਸ਼ੈ ਨੇ ਆਪਣੀ ਬੇਬੀ ਗਰਲ ਦਾ ਨਾਂ ਈਵਾ ਹੈ।

   ਸੁਰਵੀਨ ਚਾਵਲਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਫੋਟੋ 

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਸੁਰਵੀਨ ਚਾਵਲਾ ਨੇ ਬੇਬੀ ਗਰਲ ਦੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ, ''We now have her tiny feet to fill the tiny shoes! Blessed by her wonderful arrival in our little family! Welcoming our daughter Eva।'' ਸੁਰਵੀਨ ਚਾਵਲਾ ਵਲੋਂ ਬੇਬੀ ਦੀ ਪੋਸਟ ਕੀਤੀ ਗਈ ਤਸਵੀਰ 'ਤੇ ਵੱਖ-ਵੱਖ ਸੈਲੀਬ੍ਰਿਟੀਜ਼ ਨੇ ਵਧਾਈਆਂ ਦਿੱਤੀਆਂ।

Punjabi Bollywood Tadka
ਦੱਸਣਯੋਗ ਹੈ ਕਿ ਸੁਰਵੀਨ ਚਾਵਲਾ 'ਡਿਸਕੋ ਸਿੰਘ' 'ਚ ਦਿਲਜੀਤ ਦੋਸਾਂਝ ਨਾਲ ਕੰਮ ਕਰ ਚੁੱਕੀ ਹੈ। ਸੁਰਵੀਨ ਚਾਵਲਾ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ।

 


Tags: Surveen ChawlaAkshay ThakkerDisco SinghBaby GirlEvaPunjabi Celebrity

Edited By

Sunita

Sunita is News Editor at Jagbani.