FacebookTwitterg+Mail

ਪਤੀ ਦੀ ਇਜਾਜ਼ਤ ਤੋਂ ਬਾਅਦ ਸੁਰਵੀਨ ਚਾਵਲਾ ਹੋਈ ਬੋਲਡ, ਤਸਵੀਰਾਂ ਨੇ ਫੈਲਾਈ ਸਨਸਨੀ

surveen chawla bold phtotshoot
21 June, 2018 03:19:08 PM

ਮੁੰਬਈ(ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਨੇ 'ਪਾਰਚਡ' ਤੇ 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਇੰਨੀ ਦਿਨੀਂ ਸੁਰਵੀਨ ਚਾਵਲਾ ਵੈਕਸ਼ਨ ਇੰਜੁਆਏ ਕਰ ਰਹੀ ਹੈ। ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਬਲੈਕ ਰੰਗ ਦੀ ਨੈੱਟ ਵਾਲੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਸੁਰਵੀਨ ਚਾਵਲਾ ਦਾ ਇਹ ਬੋਲਡ ਲੁੱਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਲ ਹੀ'ਚ ਸੁਰਵੀਨ ਚਾਵਲਾ ਨੇ ਇੰਟਰਵਿਊ ਦੌਰਾਨ ਦੱਸਿਆ ਸੀ ਕਿ, ''ਮੇਰੇ ਪਤੀ ਮੇਰੇ ਕਰੀਅਰ ਨੂੰ ਲੈ ਕੇ ਬਹੁਤ ਸਹਿਯੋਗੀ ਹਨ। ਸੁਰਵੀਨ ਨੇ ਕਿਹਾ ਮੈਂ ਜੇਕਰ ਸਕ੍ਰੀਨ 'ਤੇ ਆਪਣੇ ਕੋ-ਸਟਾਰ ਨੂੰ ਕਿੱਸ ਕਰਾਂ ਜਾਂ ਕੱਪੜੇ ਉਤਾਰਾ ਤਾਂ ਵੀ ਮੇਰੇ ਪਤੀ ਮੈਨੂੰ ਕੁਝ ਨਹੀਂ ਆਖਣਗੇ।
Punjabi Bollywood Tadka
ਅੱਗੇ ਉਸ ਨੇ ਕਿਹਾ, ਮੈਂ ਆਪਣੇ ਪਤੀ ਨਾਲ ਬੇਹੱਦ ਖੁਸ਼ ਹਾਂ। ਮੈਂ ਆਪਣੇ ਕੋ-ਸਟਾਰ ਨੂੰ ਕਿੱਸ ਕਰ ਸਕਦੀ ਹਾਂ ਤੇ ਸਕ੍ਰੀਨ 'ਤੇ ਕੱਪੜੇ ਵੀ ਉਤਾਰ ਸਕਦੀ ਹਾਂ। ਫਿਲਮ ਦੀ ਸਕ੍ਰਿਪਟ ਜੋ ਵੀ ਮੰਗ ਕਰਦੀ ਹੈ, ਉਹ ਸਭ ਮੈਂ ਕਰ ਸਕਦੀ ਹਾਂ। ਮੇਰੇ ਪਤੀ ਮੈਨੂੰ ਇਸ ਮਾਮਲੇ 'ਚ ਕੁਝ ਨਹੀਂ ਕਹਿਣਗੇ। 
Punjabi Bollywood Tadka
ਦੱਸਣਯੋਗ ਹੈ ਕਿ ਸਾਲ 2014 'ਚ ਦਿਲਜੀਤ ਦੋਸਾਂਝ ਤੇ ਸੁਰਵੀਨ ਚਾਵਲਾ ਦੀ ਜੋੜੀ ਨੂੰ 'ਡਿਸਕੋ ਸਿੰਘ' 'ਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੁਰਵੀਨ ਚਾਵਲਾ ਨੇ ਜੈਜ਼ੀ ਬੀ ਨਾਲ 'ਮਿੱਤਰਾਂ ਦੇ ਬੂਟ' ਨਾਂ ਦੇ ਇਕ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਉਸ ਦੇ ਲੁੱਕ ਦੀ ਕਾਫੀ ਪ੍ਰਸ਼ੰਸਾਂ ਕੀਤੀ ਗਈ ਸੀ।
Punjabi Bollywood Tadka


Tags: Surveen ChawlaInstagramBold PhtotshootTaur Mittran DiSingh vs KaurDisco SinghHate Story 2

Edited By

Sunita

Sunita is News Editor at Jagbani.