ਮੁੰਬਈ(ਬਿਊਰੋ)— ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਦੇ ਟਵੀਟ ਨੇ ਫੈਨਜ਼ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਅਸਲ 'ਚ ਇਸ ਟਵੀਟ ਨਾਲ ਉਸ ਨੇ ਆਪਣੇ ਵਿਆਹ ਦੀ ਖਬਰ ਦਿੱਤੀ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਦੋਹਾਂ ਨੇ ਵਿਆਹ ਦੋ ਸਾਲ ਪਹਿਲਾਂ ਹੀ ਕਰਵਾ ਲਿਆ ਸੀ।

ਬਿਜ਼ਨੈੱਸਮੈਨ ਅਕਸ਼ੈ ਠੱਕਰ ਨਾਲ ਸੁਰਵੀਨ ਨੇ ਵਿਆਹ ਕਰਵਾਇਆ ਹੈ।
ਕਿਹਾ ਜਾ ਰਿਹਾ ਹੈ ਕਿ 28 ਜੁਲਈ 2015 ਨੂੰ ਹੀ ਸੁਰਵੀਨ ਤੇ ਅਕਸ਼ੈ ਨੇ ਵਿਆਹ ਕਰਵਾ ਲਿਆ ਸੀ। ਖਾਸ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਾ ਵਿਆਹ ਵੀ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਵਾਂਗ ਹੀ ਇਟਲੀ 'ਚ ਕਰੀਬੀ ਲੋਕਾਂ ਦੀ ਮੌਜ਼ੂਦਗੀ 'ਚ ਹੀ ਹੋਇਆ ਸੀ।

ਇਹ ਦੋਵੇਂ ਆਪਣੇ ਦੀ ਘੋਸ਼ਣਾ ਲਈ ਸਹੀ ਸਮੇਂ ਦਾ ਇਤਜ਼ਾਰ ਕਰ ਰਹੇ ਸਨ।

ਸੁਰਵੀਨ ਚਾਵਲਾ ਨੇ 'ਪਾਰਚਡ' ਤੇ 'ਹੇਟ ਸਟੋਰੀ 2' 'ਚ ਕਾਫੀ ਬੋਲਡ ਕਿਰਦਾਰ ਨਿਭਾਏ ਸਨ। ਇਸ ਤੋਂ ਪਹਿਲਾਂ ਸੁਰਵੀਨ ਚਾਵਲਾ ਨੇ ਜੈਜ਼ੀ ਬੀ ਨਾਲ 'ਮਿੱਤਰਾਂ ਦੇ ਬੂਟ' ਨਾਂ ਦੇ ਇਕ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ 'ਚ ਉਸ ਦੇ ਲੁੱਕ ਦੀ ਕਾਫੀ ਪ੍ਰਸ਼ੰਸਾਂ ਕੀਤੀ ਗਈ ਸੀ।

ਸੁਰਵੀਨ ਚਾਵਲਾ ਨੇ ਕਈ ਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2014 'ਚ ਦਿਲਜੀਤ ਦੋਸਾਂਝ ਨਾਲ ਇਸ ਦੀ ਜੋੜੀ ਨੂੰ 'ਡਿਸਕੋ ਸਿੰਘ' 'ਚ ਕਾਫੀ ਪਸੰਦ ਕੀਤਾ ਗਿਆ ਸੀ।

ਉਸ ਨੇ 'ਲੱਕੀ ਦੀ ਅਨਲੱਕੀ ਸਟੋਰੀ', 'ਸਿੰਘ ਵਰਸੇਜ ਕੌਰ', 'ਧਰਤੀ', 'ਸਾਡੀ ਲਵ ਸਟੋਰੀ' ਵਰਗੀਆਂ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
