FacebookTwitterg+Mail

ਕਾਸਟਿੰਗ ਕਾਊਚ ਨੂੰ ਲੈ ਕੇ ਸੁਰਵੀਨ ਚਾਵਲਾ ਨੇ ਕੀਤੇ ਹੈਰਾਨੀਜਨਕ ਖੁਲਾਸੇ

surveen chawla opens up about casting couch experiences
24 September, 2019 03:25:37 PM

ਜਲੰਧਰ (ਬਿਊਰੋ) — ਅਦਾਕਾਰਾ ਸੁਰਵੀਨ ਚਾਵਲਾ ਪੰਜਾਬੀ ਫਿਲਮ ਇੰਡਸਟਰੀ ਤੇ ਭਾਰਤੀ ਟੈਲੀਵਿਜਨ ਦਾ ਮਸ਼ਹੂਰ ਚਿਹਰਾ ਹੈ। ਅਦਾਕਾਰਾ ਨੂੰ ਕਈ ਵੱਡੇ ਐਵਾਰਡਜ਼ ਦਾ ਨਾਮੀਨੇਸ਼ਨ ਵੀ ਮਿਲ ਚੁੱਕਾ ਹੈ ਤਾਂ ਕਈ ਐਵਾਰਡਜ਼ ਵੀ ਉਹ ਜਿੱਤ ਚੁੱਕੀ ਹੈ। ਇਸ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਛੋਟੇ ਪਰਦੇ ਤੋਂ ਫਿਲਮ ਇੰਡਸਟਰੀ 'ਚ ਖਾਸ ਜਗ੍ਹਾ ਬਣਾਉਣ ਦੀ ਠਾਣੀ, ਜਿਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮਸ਼ਹੂਰ ਤੇ ਅਦਾਕਾਰਾ ਹੋਣ ਦੇ ਬਾਵਜੂਦ ਵੀ ਸੁਰਵੀਨ ਚਾਵਲਾ ਨੇ ਫਿਲਮ ਇੰਡਸਟਰੀ ਨੂੰ ਲੈ ਕੇ ਹਾਲ ਹੀ 'ਚ ਕੁਝ ਅਜਿਹੇ ਖੁਲਾਸੇ ਕੀਤੇ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।

ਫਿਲਮਾਂ ਦੇ ਆਡੀਸ਼ਨ ਦੌਰਾਨ ਸੁਰਵੀਨ ਨੂੰ 'ਓਵਰ ਐਕਸਪੋਜ' ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਸੁਰਵੀਨ ਚਾਲਵਾ ਨੇ ਦੱਸਿਆ ਕਿ 56 ਕਿਲੋ ਵਜ਼ਨ ਕਾਰਨ ਮੈਨੂੰ ਇਥੇ ਦੇ ਲੋਕਾਂ ਨੇ ਓਵਰਵੇਟ ਵੀ ਕਿਹਾ। ਇੰਨਾ ਹੀ ਕਾਫੀ ਨਹੀਂ ਤਾਂ ਸੁਰਵੀਨ ਚਾਵਲਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਗਲੈਮਰ ਦੀ ਦੁਨੀਆ ਤੇ ਆਪਣੇ ਐਕਸਪੀਰੀਅੰਸ ਤੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਮੈਨੂੰ ਇਕ-ਦੋ ਵਾਰ ਨਹੀਂ ਸਗੋਂ ਪੰਜ ਵਾਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ। ਤਿੰਨ ਵਾਰ ਸਾਊਥ ਫਿਲਮ ਇੰਡਸਟਰੀ ਤੇ ਦੋ ਵਾਰ ਬਾਲੀਵੁੱਡ 'ਚ ਮੈਨੂੰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ।

ਬਾਲੀਵੁੱਡ ਬਾਰੇ ਗੱਲ ਕਰਦੇ ਹੋਏ ਸੁਰਵੀਨ ਨੇ ਕਿਹਾ, ''ਇਕ ਡਾਇਰੈਕਟਰ ਦੇਖਣਾ ਚਾਹੁੰਦੀ ਸੀ ਕਿ ਮੇਰੀ ਕਲੀਵੇਜ਼ ਕਿਵੇਂ ਨਜ਼ਰ ਆਉਂਦੀ ਹੈ। ਉਥੇ ਹੀ ਦੂਜਾ ਡਾਇਰੈਕਟਰ ਮੇਰੇ ਪੱਟ ਦੇਖਣਾ ਚਾਹੁੰਦਾ ਸੀ।'' ਇਸ ਦੇ ਨਾਲ ਹੀ ਓਵਰਵੇਟ ਬਾਰੇ ਗੱਲ ਕਰਦੇ ਹੋਏ ਸੁਰਵੀਨ ਚਾਵਲਾ ਨੇ ਕਿਹਾ, ''ਮੈਂ ਇਕ ਵਾਰ ਆਡੀਸ਼ਨ ਦੇਣ ਲਈ ਗਈ ਸੀ, ਉਥੇ ਇਕ ਇਨਸਾਨ ਨੇ ਮੈਨੂੰ ਕਿਹਾ ਕਿ ਓਵਰਵੇਟ ਹਾਂ, ਜਦੋਂਕਿ ਮੇਰਾ ਵਜ਼ਨ ਸਿਰਫ 56 ਕਿਲੋ ਸੀ। ਮੈਨੂੰ ਲੱਗਾ ਕਿ ਇਸ ਆਦਮੀ ਨੂੰ ਚਸ਼ਮਾ ਲਾਉਣ ਦੀ ਜ਼ਰੂਰਤ ਹੈ।''

ਇਸ ਦੇ ਨਾਲ ਹੀ ਸੁਰਵੀਨ ਨੇ ਇਹ ਵੀ ਦੱਸਿਆ ਕਿ ਛੋਟੇ ਪਰਦੇ ਤੋਂ ਹੋਣ ਕਾਰਨ ਵੀ ਮੇਰੇ ਨਾਲ ਕਾਫੀ ਭੇਦਭਾਵ ਹੋਇਆ। ਹਾਂ, ਇਕ ਸਮਾਂ ਅਜਿਹਾ ਸੀ, ਜਦੋਂ ਲੋਕ ਆਖਦੇ ਸਨ ਕਿ ਮੈਂ ਟੀ. ਵੀ. ਕਾਰਨ ਓਵਰਐਕਸਪੋਜ਼ਡ ਹੋ ਗਈ ਹਾਂ। ਸ਼ੁਰੂ 'ਚ ਮੈਂ ਅਜਿਹੇ ਪ੍ਰੋਡਿਊਸਰਾਂ ਤੋਂ ਛੁਪਣ (ਲੁਕਣ) ਦੀ ਕੋਸ਼ਿਸ਼ ਕਰਦੀ ਸੀ ਅਤੇ ਆਖਦੀ ਸੀ ਕਿ ਮੈਂ ਸਿਰਫ 1 ਸਾਲ ਤੱਕ ਟੀ. ਵੀ. 'ਚ ਕੰਮ ਕੀਤਾ ਹੈ ਪਰ ਬਾਅਦ 'ਚ ਮੈਂ ਸੋਚਿਆ ਕਿ ਆਖਿਰ ਮੈਂ ਅਜਿਹਾ ਕਿਉਂ ਕਰ ਰਹੀ ਹਾਂ? ਕੀ ਕਿਸੇ ਟੀਮ ਲਈ ਇਕ ਅਜਿਹੇ ਆਦਮੀ ਨੂੰ ਲੈਣਾ ਸੌਖਾ ਨਹੀਂ ਹੋਵੇਗਾ, ਜਿਸ ਨੂੰ ਪਹਿਲਾਂ ਤੋਂ ਹੀ ਐਕਟਿੰਗ ਕਰਨੀ ਆਉਂਦੀ ਹੋਵੇ?''


Tags: Surveen ChawlaCasting Couch ExperiencesCleavageHorrific StoriesDirectors and ProducersBollywood and Down South

Edited By

Sunita

Sunita is News Editor at Jagbani.