FacebookTwitterg+Mail

ਸੁਰਵੀਨ ਚਾਵਲਾ ਦੀ ਨੰਨ੍ਹੀ ਧੀ ਨੇ ਕੀਤਾ ਟੀ.ਵੀ. ਡੈਬਿਊ, ਦੇਖੋ ਫਰਸਟ ਲੁੱਕ

surveen chawla s five month old toddler already makes her tv debut
09 September, 2019 03:59:28 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ 15 ਅਪ੍ਰੈਲ 2019 ਨੂੰ ਧੀ ਨੂੰ ਜਨਮ ਦਿੱਤਾ ਸੀ। ਧੀ ਦੇ ਜਨਮ ਤੋਂ ਬਾਅਦ ਸੁਰਵੀਨ ਨੇ ਕੰਮ 'ਤੇ ਵਾਪਸੀ ਕਰ ਲਈ ਹੈ। ਹਾਲ ਹੀ 'ਚ ਸੁਰਵੀਨ ਇਕ ਵਿਗਿਆਪਨ 'ਚ ਨਜ਼ਰ ਆਈ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਦੀ ਪੰਜ ਮਹੀਨਿਆਂ ਦੀ ਧੀ ਨੇ ਵੀ ਟੀ. ਵੀ. 'ਚ ਡੈਬਿਊ ਕੀਤਾ ਹੈ। ਸੁਰਵੀਨ ਦੀ ਧੀ ਦਾ ਨਾਮ ਈਵਾ ਹੈ। ਹੁਣ ਸੁਰਵੀਨ ਦੀ ਨਿਊਬਾਰਨ ਧੀ ਈਵਾ ਨੇ ਛੋਟੀ ਜਿਹੀ ਉਮਰ 'ਚ ਟੀ. ਵੀ. 'ਤੇ ਆਪਣਾ ਡੈਬਿਊ ਕਰ ਲਿਆ ਹੈ।


ਇਸ ਵਿਗਿਆਪਨ 'ਚ ਈਵਾ ਦਾ ਚਿਹਰਾ ਵੀ ਦਿਖਾਇਆ ਗਿਆ ਹੈ। ਸੁਰਵੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਧੀ ਦੇ ਡੈਬਿਊ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ 'ਚ ਸੁਰਵੀਨ ਵੀ ਆਪਣੀ ਧੀ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਮਾਂ-ਧੀ ਦੀ ਜੋੜੀ ਕਾਫੀ ਵਧੀਆ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸੁਰਵੀਨ ਚਾਵਲਾ ‘ਡਿਸਕੋ ਸਿੰਘ’ ’ਚ ਦਿਲਜੀਤ ਦੋਸਾਂਝ ਨਾਲ ਕੰਮ ਕਰ ਚੁਕੀ ਹੈ। ਸੁਰਵੀਨ ਚਾਵਲਾ ‘ਪਾਰਚਡ’ ਤੇ ‘ਹੇਟ ਸਟੋਰੀ 2’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ।


Tags: Surveen ChawlaDaughterEvaTV DebutVideo

About The Author

manju bala

manju bala is content editor at Punjab Kesari