FacebookTwitterg+Mail

'ਕੇਦਾਰਨਾਥ' ਦਾ ਦੂਜਾ ਗੀਤ ਰਿਲੀਜ਼, ਰੋਮਾਂਸ 'ਚ ਥਿਰਕਦੇ ਦਿਸੇ ਸੁਸ਼ਾਂਤ-ਸਾਰਾ

sushant singh and sara ali khan
16 November, 2018 11:18:43 AM

ਮੁੰਬਈ(ਬਿਊਰੋ) — ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਕੇਦਾਰਨਾਥ' ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਇਹ ਫਿਲਮ ਇਕ ਪ੍ਰੇਮ ਕਹਾਣੀ ਹੈ, ਜਿਸ 'ਚ ਸਾਰਾ ਤੇ ਸੁਸ਼ਾਂਤ ਸਿੰਘ ਰਾਜਪੂਤ ਰੋਮਾਂਸ ਕਰਦੇ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਫਿਲਮ ਦਾ ਦੂਜਾ ਗੀਤ 'ਸਵੀਟ ਹਾਰਟ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਸਾਰਾ ਅਲੀ ਖਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਰੋਮਾਂਟਿਕ ਕੈਮਿਸਟਰੀ 'ਚ ਨਜ਼ਰ ਆ ਰਹੇ ਹਨ। ਦੋਵਾਂ ਦੇ ਇਸ ਰੋਮਾਂਸ ਦੀ ਹਰ ਪਾਸੇ ਚਰਚੇ ਹੈ, ਜਿਸ ਤਰ੍ਹਾਂ ਗੀਤ ਦਾ ਟਾਈਟਲ 'ਸਵੀਟ ਹਾਰਟ' ਰੱਖਿਆ ਗਿਆ ਹੈ ਉਸੇ ਤਰ੍ਹਾਂ ਸਾਰਾ ਤੇ ਸੁਸ਼ਾਂਤ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਾਰਾ-ਸੁਸ਼ਾਂਤ ਗੀਤ ਕਾਫੀ ਥਿਰਕਦੇ ਨਜ਼ਰ ਆ ਰਹੇ ਹਨ। ਗੀਤ ਦਾ ਫਿਲਮਾਂਕਣ ਕਿਸੇ ਵਿਆਹ ਦੇ ਫੰਕਸ਼ਨ ਵਾਂਗ ਕੀਤਾ ਗਿਆ ਹੈ। ਸਾਰਾ ਨੇ ਗੀਤ 'ਚ ਸ਼ਰਾਰਾ ਪਾਇਆ ਹੋਇਆ ਹੈ। ਸਾਰਾ-ਸੁਸ਼ਾਂਤ ਅੱਖਾਂ ਨਾਲ  ਰੋਮਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਦੱਸ ਦੇਈਏ ਕਿ ਇਸ ਗੀਤ ਨੂੰ ਦੇਵ ਨੇਗੀ ਨੇ ਗਾਇਆ ਹੈ ਤੇ ਇਸ ਨੂੰ ਮਿਊਜ਼ਿਕ ਅਮਿਤ ਤ੍ਰਿਵੇਦੀ ਨੇ ਦਿੱਤਾ ਹੈ। ਗੀਤ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ਫਿਲਮ 'ਚ ਦੋਵਾਂ ਦੀ ਲਵ-ਸਟੋਰੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਫਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਸਾਰਾ ਦੀਆਂ ਖੂਬ ਤਾਰੀਫਾਂ ਵੀ ਹੋ ਰਹੀਆਂ ਹਨ। 'ਕੇਦਾਰਨਾਥ' 7 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।


Tags: Kedarnath Sweetheart Sushant Singh Sara Ali Khan Dev Negi Amit Trivedi Amitabh Bhattacharya Bollywood Celebrity

About The Author

sunita

sunita is content editor at Punjab Kesari