FacebookTwitterg+Mail

ਇਸ ਦਿਨ ਰਿਲੀਜ਼ ਹੋਵੇਗੀ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਦਿਲ ਬੇਚਾਰਾ'

sushant singh rajput
10 March, 2019 08:53:55 AM

ਜਲੰਧਰ(ਬਿਊਰੋ)— ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਪਾ ਰਹੀਆਂ। ਅਜਿਹੇ 'ਚ ਸੁਸ਼ਾਂਤ ਇਕ ਵਾਰ ਫਿਰ ਸਕ੍ਰੀਨ 'ਤੇ ਸੰਜਨਾ ਸਾਂਘੀ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਜੀ ਹਾਂ, ਸੁਸ਼ਾਂਤ ਦੀ ਫਿਲਮ 'ਦਿਲ ਬੇਚਾਰਾ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਸੁਸ਼ਾਂਤ ਦੀ 'ਦਿਲ ਬੇਚਾਰਾ' ਅਤੇ ਅਜੈ ਦੇਵਗਨ ਦੀ ਫਿਲਮ 'ਤਾਨਾਜੀ' 22 ਨਵੰਬਰ 2019 ਨੂੰ ਬਾਕਸ ਆਫਿਸ 'ਤੇ ਦਸਤਕ ਦੇਣ ਲਈ ਤਿਆਰ ਹਨ।


ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਕੇ ਦਿੱਤੀ ਹੈ।ਇਸ ਦੇ ਨਾਲ ਹੀ ਪਹਿਲਾਂ ਫਿਲਮ ਦਾ ਨਾਂ 'ਕੀਜੀ ਤੇ ਮਿੰਨੀ' ਰੱਖਿਆ ਗਿਆ ਸੀ ਪਰ ਕਿਸੇ ਕਾਰਨ ਕਰਕੇ ਫਿਲਮ ਦਾ ਨਾਮ ਬਦਲ ਕੇ 'ਦਿਲ ਬੇਚਾਰਾ' ਰੱਖਿਆ ਗਿਆ। ਇਹ ਫਿਲਮ ਫੇਮਸ ਨੌਵਲ 'ਫੌਲਟ ਇੰਨ ਆਰ ਸਟਾਰਸ' 'ਤੇ ਅਧਾਰਿਤ ਹੈ। ਜਿਸ ਨੂੰ ਫੌਕਸ ਸਟਾਰਸ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਨੂੰ ਮੁਕੇਸ਼ ਛਾਬੜਾ ਡਾਇਰੈਕਟ ਕਰ ਰਹੇ ਹਨ।


Tags: Sushant Singh Rajput Dil Bechara Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.