ਮੁੰਬਈ(ਬਿਊਰੋ)- ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਡ੍ਰਾਈਵ’ ਹਾਲ ਹੀ ’ਚ ਨੈੱਟਫਲਿਕਸ ’ਤੇ ਰਿਲੀਜ਼ ਹੋਈ। ਇਸ ਫਿਲਮ ’ਚ ਸੁਸ਼ਾਂਤ ਦੇ ਆਪੋਜ਼ਿਟ ਜੈਕਲਿਨ ਫਰਨਾਂਡੀਜ਼ ਨਜ਼ਰ ਆਈ ਸੀ। ਸੁਸ਼ਾਂਤ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਸੁਸ਼ਾਂਤ ਇਨ੍ਹੀਂ ਦਿਨੀਂ ਡੇਂਗੂ ਦੀ ਲਪੇਟ ’ਚ ਹੈ।
ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਇਸ ਹਫਤੇ ਇਕ ਈਵੈਂਟ ਲਈ ਆਬੂਧਾਬੀ ਜਾਣ ਵਾਲੇ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹਾਲ ਹੀ ’ਚ ਸੁਸ਼ਾਂਤ ਯੂਰਪ ਵੋਕੇਸ਼ਨ ’ਤੇ ਗਏ ਹੋਏ ਸੀ।
ਇਸ ਤੋਂ ਬਾਅਦ ਜਦੋਂ ਉਹ ਭਾਰਤ ਆਏ ਤਾਂ ਹੈਲਥ ਇਸ਼ੂਜ਼ ਨਾਲ ਜੁਝਦੇ ਨਜ਼ਰ ਆਏ। ਮੈਡੀਕਲ ਚੈੱਕਅਪ ’ਚ ਉਨ੍ਹਾਂ ਨੂੰ ਡੇਂਗੂ ਦੀ ਸ਼ਿਕਾਇਤ ਆਈ। ਇਸ ਕਾਰਨ ਸੁਸ਼ਾਂਤ ਨੂੰ ਆਪਣੇ ਕੰਮ ਨੂੰ ਰੀ-ਸ਼ਡਿਊਲ ਕਰਨਾ ਪਿਆ ਹੈ।