FacebookTwitterg+Mail

ਅਜਿਹਾ ਸੀ ਸੁਸ਼ਾਂਤ ਸਿੰਘ ਰਾਜਪੂਤ ਦਾ ਫ਼ਿਲਮੀ ਕਰੀਅਰ, ਜਾਣੋ ਛੋਟੇ ਪਰਦੇ ਤੋਂ ਸਿਲਵਰ ਸਕ੍ਰੀਨ ਤੱਕ ਦਾ ਸਫਰ

sushant singh rajput
14 June, 2020 06:09:04 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਬਾਂਦਰਾ ਸਥਿਤ ਘਰ 'ਚ ਫਾਂਸੀ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮੁੰਬਈ ਪੁਲਸ ਮੌਕੇ 'ਤੇ ਜਾਂਚ ਲਈ ਪਹੁੰਚੀ ਹੈ। ਸੁਸ਼ਾਂਤ ਨੇ ਆਤਮ ਹੱਤਿਆ ਕਿਉਂ ਕੀਤੀ, ਇਸ ਦੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਨੌਕਰ ਨੇ ਪੁਲਸ ਨੂੰ ਉਨ੍ਹਾਂ ਦੇ ਆਤਮ ਹੱਤਿਆ ਦੀ ਜਾਣਕਾਰੀ ਦਿੱਤੀ।

ਦੱਸ ਦਈਏ ਕਿ 21 ਜਨਵਰੀ 1986 ਨੂੰ ਬਿਹਾਰ 'ਚ ਜਨਮੇ ਸੁਸ਼ਾਂਤ ਨੇ ਟੈਲੀਵਿਜਨ ਦੁਨੀਆ 'ਚੋਂ ਨਿਕਲ ਕੇ ਵੱਡੇ ਪਰਦੇ 'ਤੇ ਆਪਣੇ ਵਧੀਆ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ।
Sushant Singh Rajput Commits Suicide Bollywood Celebs Pay Tribute
'ਕਾਈ ਪੋਚੇ' (2013) ਕਿਰਦਾਰ - ਈਸ਼ਾਨ ਭੱਟ
ਚੇਤਨ ਭਗਤ ਦੇ ਨਾਵੇਲ 'ਦਿ 3 ਮਿਸਟੇਕਸ ਆਫ ਮਾਈ ਲਾਈਫ' 'ਤੇ ਆਧਾਰਿਤ ਇਹ ਫਿਲਮ ਸੁਸ਼ਾਂਤ ਲਈ ਇਕ ਵੱਡੀ ਕਾਮਯਾਬੀ ਸਾਬਿਤ ਹੋਈ। ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਸੀ। ਫ਼ਿਲਮ 'ਚ ਸੁਸ਼ਾਂਤ ਨੇ ਈਸ਼ਾਨ ਭੱਟ ਦੇ ਕਿਰਦਾਰ ਨੂੰ ਨਿਭਾਇਆ ਸੀ, ਜੋ ਇਕ ਕਾਬਿਲ ਕ੍ਰਿਕੇਟਰ ਹੈ ਅਤੇ ਕ੍ਰਿਕੇਟ ਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸੁਸ਼ਾਂਤ ਦੇ ਅਭਿਨੈ ਦੀ ਕਾਫੀ ਤਾਰੀਫ ਹੋਈ ਅਤੇ ਇੱਥੋਂ ਹੀ ਉਹ ਬਤੋਰ ਫਿਲਮ ਐਕਟਰ ਸੁਸ਼ਾਂਤ ਦੀ ਗੱਡੀ ਚੱਲ ਪਈ।
सुशांत सिंह राजपूत-खुद को बेचने के ...
'ਸ਼ੁੱਧ ਦੇਸੀ ਰੁਮਾਂਸ' (2013) ਕਿਰਦਾਰ - ਰਘੂ ਰਾਮ
'ਕਾਈ ਪੋ ਚੇ' ਦੀ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸੁਸ਼ਾਂਤ ਨੂੰ ਯਸ਼ਰਾਜ ਫ਼ਿਲਮ ਦੀ ਫਿਲਮ 'ਸ਼ੁੱਧ ਦੇਸੀ ਰੁਮਾਂਸ' ਲਈ ਸਾਇਨ ਕੀਤਾ ਗਿਆ। ਫ਼ਿਲਮ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿਸ਼ੇ ਨਾਲ ਸਬੰਿਧਤ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਜੈਪੁਰ, ਰਾਜਸਥਾਨ 'ਚ ਫ਼ਿਲਮਾਇਆ ਗਿਆ। ਇਸ 'ਚ ਸੁਸ਼ਾਂਤ ਨਾਲ ਪਰਿਣੀਤੀ ਚੋਪੜਾ ਅਤੇ ਵਾਣੀ ਕਪੂਰ  ਨਜ਼ਰ ਆਈਆਂ।ਸਨ। ਫ਼ਿਲਮ 'ਚ ਸੁਸ਼ਾਂਤ ਦਾ ਕਿਰਦਾਰ ਰਘੂ ਰਾਮ ਇਕ ਗਾਇਡ ਹੈ, ਜਿਸ ਨੂੰ ਪਰਿਣੀਤੀ ਅਤੇ ਵਾਣੀ ਦੇ ਕਿਰਦਾਰਾਂ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ 'ਚ ਸੁਸ਼ਾਂਤ ਨੇ ਆਪਣੀ ਅਦਾਕਾਰੀ ਦੇ ਮਸਤਮੌਲਾ ਅੰਦਾਜ਼ ਨਾਲ ਲੋਕਾਂ ਨੂੰ ਜਾਣੂ ਕਰਾਇਆ।
Sushant Singh Rajput Bought Land On Moon Before Chanda Mama Door ...
'ਪੀਕੇ' (2014) ਕਿਰਦਾਰ - ਸਰਫਰਾਜ਼
'ਕਾਈ ਪੋ ਚੇ' ਅਤੇ 'ਸ਼ੁੱਧ ਦੇਸੀ ਰੁਮਾਂਸ' ਤੋਂ ਬਾਅਦ ਸੁਸ਼ਾਂਤ ਦਾ ਨਾਮ ਫ਼ਿਲਮ ਉਦਯੋਗ 'ਚ ਹਰ ਕੋਈ ਜਾਣ ਚੁੱਕਿਆ ਸੀ, ਜਿਸ ਦੇ ਚਲਦੇ ਉਨ੍ਹਾਂ ਨੂੰ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਪੀਕੇ' 'ਚ ਆਮਿਰ ਖਾਨ ਅਤੇ ਅਨੁਸ਼ਕਾ ਸ਼ਰਮਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ 'ਚ ਸੁਸ਼ਾਂਤ ਦਾ ਕਿਰਦਾਰ ਬਹੁਤ ਘੱਟ ਸਮੇਂ ਦਾ ਸੀ ਪਰ ਸੁਸ਼ਾਂਤ ਲਈ ਇਹ ਜ਼ਿਆਦਾ ਮਹੱਤਵਪੂਰਣ ਸੀ ਕਿ ਉਨ੍ਹਾਂ ਨੂੰ ਆਮਿਰ ਵਰਗੇ ਕਲਾਕਾਰ ਅਤੇ ਰਾਜਕੁਮਾਰ ਹਿਰਾਨੀ ਵਰਗੇ ਵੱਡੇ ਡਾਇਰੈਕਟਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।।ਫ਼ਿਲਮ 'ਚ ਸੁਸ਼ਾਂਤ ਇਕ ਪਾਕਿਸਤਾਨੀ ਮੁਸਲਮਾਨ ਸਰਫਰਾਜ਼ ਦਾ ਕਿਰਦਾਰ ਅਦਾ ਕਰ ਰਹੇ ਹਨ, ਜਿਸ ਦੇ ਨਾਲ ਅਨੁਸ਼ਕਾ ਸ਼ਰਮਾ ਦੇ ਕਿਰਦਾਰ ਯਾਨੀ ਹਿੰਦੂ ਲੜਕੀ ਜੱਗੂ ਨੂੰ ਪਿਆਰ ਹੋ ਜਾਂਦਾ ਹੈ।
sushant singh rajput drive movie
'ਐੱਮ ਐੱਸ ਧੋਨੀ' (2016) ਕਿਰਦਾਰ - ਐੱਮ ਐੱਸ ਧੋਨੀ
ਭਾਰਤੀ ਕ੍ਰਿਕੇਟਰ ਐੱਮ ਐੱਸ ਧੋਨੀ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਐੱਮ ਐੱਸ ਧੋਨੀ' 2016 'ਚ ਰਿਲੀਜ਼ ਹੋਈ ਸੀ।। ਨੀਰਜ਼ ਪਾਂਡੇ ਨੇ ਇਸ ਨੂੰ ਡਾਇਰੈਕਟ ਕੀਤਾ। ਫ਼ਿਲਮ 'ਚ ਸੁਸ਼ਾਂਤ ਨੇ ਐੱਮ ਐਸ ਧੋਨੀ ਦਾ ਕਿਰਦਾਰ ਨਿਭਾਇਆ ਅਤੇ ਅਜਿਹਾ ਨਿਭਾਇਆ ਕਿ ਉਨ੍ਹਾਂ ਦਾ ਨਾਮ ਦੁਨੀਆ ਭਰ 'ਚ ਚਮਕ ਗਿਆ। ਇਸ ਫ਼ਿਲਮ ਲਈ ਸੁਸ਼ਾਂਤ ਨੇ ਬਹੁਤ ਮਿਹਨਤ ਕੀਤੀ।। ਧੋਨੀ ਵਰਗਾ ਗੈਟਅੱਪ ਲੈਣ ਤੋਂ ਇਲਾਵਾ ਉਨ੍ਹਾਂ ਨੇ ਧੋਨੀ ਵਰਗਾ ਕ੍ਰਿਕੇਟ ਖੇਡਣ ਲਈ ਵੀ ਕਈ ਮਹੀਨੇ ਪਿਚ 'ਤੇ ਬਿਤਾਏ। ਇਸ ਫ਼ਿਲਮ ਨਾਲ ਸੁਸ਼ਾਂਤ ਨੂੰ ਕਈ ਇਨਾਮ ਵੀ ਮਿਲੇ ਅਤੇ ਇਸ ਫ਼ਿਲਮ ਤੋਂ ਬਾਅਦ ਉਹ ਹਿੰਦੀ ਸਿਨੇਮਾ ਦੀ 'ਏ ਲਿਸਟਰ ਕਲਾਕਾਰਾਂ' ਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਏ।
बॉलीवुड एक्टर सुशांत सिंह राजपूत ने ...


Tags: Sushant Singh RajputPavitra RishtaShuddh Desi RomancePKM S Dhoni The Untold Story

About The Author

sunita

sunita is content editor at Punjab Kesari