FacebookTwitterg+Mail

ਵੀਡੀਓ : 'ਰਾਬਤਾ' ਫਿਲਮ ਦੇ ਨਵੇਂ ਗੀਤ 'ਪਾਸ ਆਓ' ਚ ਕ੍ਰਿਤੀ-ਸ਼ੁਸ਼ਾਂਤ ਨੇ ਦਿਖਾਈ ਕਿਊਟ ਕੈਮਿਸਟਰੀ

sushant singh rajput
09 July, 2017 03:56:37 PM

ਮੁੰਬਈ— ਫਿਲਮ 'ਰਾਬਤਾ' ਵਿਚ ਨਜ਼ਰ ਆਏ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੈਨਨ ਦੀ ਜੋੜੀ ਇੱਕ ਵਾਰ ਫਿਰ ਨਵੇਂ ਗੀਤ ਵਿਚ ਥਿਰਕਦੇ ਨਜ਼ਰ ਆ ਰਹੀ ਹੈ। ਟੀ. ਸੀਰੀਜ਼ ਦੁਆਰਾ ਰਿਲੀਜ਼ ਕੀਤਾ ਗਿਆ ਇਹ ਸਿੰਗਲ ਸਾਂਗ 'ਪਾਸ ਆਓ' ਵਿਚ ਇਕ ਵਾਰ ਫਿਰ ਕ੍ਰਿਤੀ ਅਤੇ ਸੁਸ਼ਾਂਤ ਦੀ ਕੈਮਿਸਟਰੀ ਅਕਰਸ਼ਿਤ ਕਰ ਰਹੀ ਹੈ। ਬਾਲੀਵੁੱਡ ਦੇ ਨਵੇਂ ਲਵ-ਬਰਡਜ਼ ਕਹੇ ਜਾਣ ਵਾਲੇ ਸੁਸ਼ਾਂਤ ਅਤੇ ਕ੍ਰਿਤੀ ਚਾਹੇ ਆਪਣੇ ਰਿਸ਼ਤੇ ਦੀ ਸੱਚਾਈ ਕਿਸੇ ਨੂੰ ਨਾ ਦੱਸਦੇ ਹੋਣ ਪਰ ਉਨ੍ਹਾਂ ਦੀ ਵੱਧ ਰਹੀਆਂ ਨਜ਼ਦੀਕੀਆਂ ਇਸ ਗੱਲ ਦੀ ਗਵਾਹ ਹਨ ਕਿ ਦੋਵਾਂ ਵਿਚ ਕੁਝ ਤਾਂ ਚਲ ਰਿਹਾ ਹੈ।

'ਪਾਸ ਆਓ' ਗੀਤ ਵਿਚ ਵੀ ਦੋਵੇਂ ਰੋਮਾਂਟਿਕ ਮੂਵਸ ਕਰਦੇ ਹੋਏ ਬੇਮਿਸਾਲ ਨਜ਼ਰ ਆ ਰਹੇ ਹਨ। 'ਪਾਸ ਆਓ' ਗੀਤ ਨੂੰ ਅਮਾਲ ਮਲਿਕ ਨੇ ਕੰਪੋਜ ਕੀਤਾ ਹੈ। ਇਸ ਨੂੰ ਅਰਮਾਨ ਮਲਿਕ ਅਤੇ ਪਕ੍ਰਿਤੀ ਕੱਕੜ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਕੁਮਾਰ ਨੇ ਲਿਖਿਆ ਹੈ। ਡਾਂਸ ਦੇ ਸ਼ੌਕੀਨ ਸੁਸ਼ਾਂਤ ਅਤੇ ਕ੍ਰਿਤੀ ਫਿਲਮ 'ਰਾਬਤਾ' ਦੇ ਗੀਤ 'ਮੈਂ ਤੇਰਾ ਬੁਆਏਫਰੈਂਡ' ਵਿਚ ਬੇਹਤਰੀਨ ਡਾਂਸ ਮੂਵਸ ਦਿਖਾਉਣ ਤੋਂ ਬਾਅਦ ਹੁਣ ਇਸ ਡਾਂਸਿੰਗ ਨੰਬਰ ਤੇ ਜੰਮ ਕੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਸਟਾਰਜ਼ ਇਕ ਦੂਜੇ ਦੇ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਕੰਫਰਟੇਬਲ ਰਹਿੰਦੇ ਹਨ। ਇਸ ਦਾ ਜ਼ਿਕਰ ਕ੍ਰਿਤੀ ਪਹਿਲੇ ਹੀ ਕਰ ਚੁੱਕੀ ਹੈ। ਕ੍ਰਿਤੀ ਦਾ ਕਹਿਣਾ ਹੈ ਕਿ “ਲੋਕਾਂ ਨੂੰ ਮੇਰੇ ਅਤੇ ਸੁਸ਼ਾਂਤ ਵਿਚ ਰਾਬਤਾ ਨਜ਼ਰ ਆ ਰਿਹਾ ਹੈ, ਇਸ ਲਈ ਸਾਨੂੰ ਇਕੱਠੇ ਕੰਮ ਕਰਨ ਦੇ ਆਫਰ ਮਿਲ ਰਹੇ ਹਨ ਅਤੇ ਸੁਸ਼ਾਂਤ ਨਾਲ ਕੰਮ ਕਰਨਾ ਹਮੇਸ਼ਾ ਮਜ਼ੇਦਾਰ ਰਿਹਾ ਹੈ ਅਤੇ ਕਾਫੀ ਕੰਫਰਟ ਮਹਿਸੂਸ ਕਰਦੀ ਹਾਂ”।


Tags: Paas Aao Sushant Singh Rajput Kriti SanonAmaal Mallik Armaan Malik Prakriti Kakarਸੁਸ਼ਾਂਤ ਸਿੰਘ ਰਾਜਪੂਤਕ੍ਰਿਤੀ ਸੈਨਨਰਾਬਤਾਪਾਸ ਆਓ