FacebookTwitterg+Mail

ਅੰਦਰੋਂ ਅਜਿਹਾ ਸ਼ਾਨਦਾਰ ਨਜ਼ਰ ਆਉਂਦਾ ਹੈ ਆਨਸਕ੍ਰੀਨ ਧੋਨੀ ਦਾ ਲਗਜ਼ਰੀ ਘਰ

sushant singh rajput
25 March, 2018 04:04:30 PM

ਮੁੰਬਈ(ਬਿਊਰੋ)— ਫਿਲਮ 'ਐੱਮ ਐੱਸ ਧੋਨੀ ਦਿ ਅਨਟੋਲਡ ਸਟੋਰੀ' 'ਚ ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੇਦਾਰਨਾਥ' ਤੇ 'ਡਰਾਈਵ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਸੁਸ਼ਾਂਤ ਦੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਖੁਦ ਆਪਣੇ ਘਰ ਦੇ ਲਿਵਿੰਗ ਏਰੀਆ, ਡਾਈਨਿੰਗ ਰੂਮ, ਸਟੱਡੀ ਰੂਮ, ਬਾਲਕਨੀ ਏਰੀਆ ਤੇ ਐਂਟਰਟੇਮੈਂਟ ਜੋਨ ਨਾਲ ਜੁੜੀਆਂ ਸਾਰੀਆਂ ਗੱਲਾਂ ਸ਼ੇਅਰ ਕੀਤੀ ਹੈ।
Punjabi Bollywood Tadka
ਘਰ ਦਾ ਵੀਡੀਓ ਦੇਖ ਇੰਮਪ੍ਰੈੱਸ ਹੋ ਗਿਆ ਸੀ ਸੁਸ਼ਾਂਤ
ਸੁਸ਼ਾਂਤ ਸਿੰਘ ਰਾਜਪੂਤ ਮੁਤਾਬਕ, ਜਦੋਂ ਉਹ ਇਕ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਬੁਡਾਪੇਸਟ 'ਚ ਸੀ, ਉਸ ਸਮੇਂ ਇਸ ਘਰ ਦਾ ਵੀਡੀਓ ਦਿਖਾਇਆ ਗਿਆ ਸੀ। ਉਸ ਨੂੰ ਦੇਖ ਉਹ ਇੰਨੇ ਜ਼ਿਆਦਾ ਇੰਮਪ੍ਰੈੱਸ ਹੋਏ ਕਿ ਤੁਰੰਤ ਇਹ ਘਰ ਖਰੀਦਣ ਦਾ ਫੈਸਲਾ ਕਰ ਲਿਆ।
Punjabi Bollywood Tadka
ਲਿਵਿੰਗ ਰੂਮ ਨੂੰ ਟਾਈਮ ਟ੍ਰੈਵਲਿੰਗ ਰੂਮ ਆਖਦੇ ਸੁਸ਼ਾਂਤ
ਸੁਸ਼ਾਂਤ ਸਿੰਘ ਰਾਜਪੂਤ ਦੇ ਲਿਵਿੰਗ ਰੂਮ ਨੂੰ ਟ੍ਰੈਵਲਿੰਗ ਰੂਮ ਆਖਦੇ ਹਨ। ਦਰਅਸਲ ਘਰ ਦੀਆਂ ਕੰਧਾਂ 'ਤੇ ਲੱਗੀਆਂ ਪੇਂਟਿੰਗਸ ਤੇ ਐਂਟੀਕ ਆਈਟਮਜ਼ ਘਰ ਦੀ ਖੂਬਸੂਰਤੀ 'ਚ ਚਾਰ ਚੰਨ ਲਗਾ ਰਹੀਆਂ ਹਨ।
Punjabi Bollywood Tadka
ਸੁਸ਼ਾਂਤ ਦੇ ਘਰ 'ਟਾਈਮ ਮਸ਼ੀਨ'
ਸੁਸ਼ਾਂਤ ਦੇ ਘਰ 'ਚ ਇਕ ਵੱਡਾ ਟੇਲੀਸਕੋਪ ਹੈ, ਜਿਸ ਨੂੰ ਉਹ 'ਟਾਈਮ ਮਸ਼ੀਨ' ਆਖਦੇ ਹਨ। ਉਸ ਮੁਤਾਬਕ ਇਸ ਨਾਲ ਉਹ ਵੱਖਰੇ-ਵੱਖਰੇ ਗ੍ਰਹਿ ਚੇ ਗੈਲੇਕਸੀਜ਼ ਨੂੰ ਘਰ ਬੈਠੇ ਹੀ ਦੇਖਦਾ ਰਹਿੰਦਾ ਹੈ।
Punjabi Bollywood Tadka

ਦੱਸ ਦੇਈਏ ਕਿ ਸੁਸ਼ਾਂਤ ਜਲਦ ਹੀ ਫਿਲਮ 'ਚੰਦਾ ਮਾਮਾ ਦੂਰ ਕੇ' 'ਚ ਇਕ ਪੁਲਾੜ ਯਾਤਰੀ ਦੇ ਕਿਰਦਾਰ 'ਚ ਨਜ਼ਰ ਆਉਣਗੇ।
Punjabi Bollywood Tadka
ਐਂਟਰਟੇਨਮੈਂਟ ਜੋਨ 'ਚ ਲੱਗਾ ਹੈ ਪ੍ਰੋਜੈਕਟ
ਸੁਸ਼ਾਂਤ ਦੇ ਐਂਟਰਟੇਨਮੈਂਟ ਜੋਨ 'ਚ ਇਕ ਫਿਲਮ ਪ੍ਰੋਜੈਕਟ ਲੱਗਾ ਹੈ। ਇਸ 'ਚ ਉਹ ਆਪਣੀ ਪਸੰਦੀਦਾ ਫਿਲਮਾਂ ਦੇਖਦੇ ਹਨ। ਇਸ ਤੋਂ ਇਲਾਵਾ ਉਸ ਦੇ ਨਾਸਾ ਟੂਰ ਦੀਆਂ ਤਸਵੀਰਾਂ ਤੇ ਸਪੇਸ ਸ਼ਟਲਸ ਦੇ ਮਾਡਲਸ ਵੀ ਇਥੇ ਦੇਖਣ ਨੂੰ ਮਿਲ ਜਾਣਗੇ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sushant Singh RajputMS Dhoni The Untold StoryKai Po CheShuddh Desi RomanceRaabtaWelcome To New YorkKedarnath

Edited By

Sunita

Sunita is News Editor at Jagbani.