FacebookTwitterg+Mail

ਸੁਸ਼ਾਂਤ ਨੇ ਖਰੀਦੀ ਚੰਨ 'ਤੇ ਜ਼ਮੀਨ, ਅਜਿਹਾ ਕਰਨ ਵਾਲੇ ਪਹਿਲੇ ਬਾਲੀਵੁੱਡ ਅਭਿਨੇਤਾ ਬਣੇ

sushant singh rajput
29 June, 2018 12:49:48 PM

ਮੁੰਬਈ (ਬਿਊਰੋ)— ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਚੰਨ 'ਤੇ ਜ਼ਮੀਨ ਖਰੀਦੀ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਸੁਸ਼ਾਂਤ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਚੰਨ 'ਤੇ Mare Muscoviense ਜਾਂ Sea of Muscovy ਕਹੇ ਜਾਣ ਵਾਲੇ ਇਲਾਕੇ 'ਚ ਜ਼ਮੀਨ ਦਾ ਇਕ ਟੁਕੜਾ ਖਰੀਦਿਆ ਹੈ। ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸੁਸ਼ਾਂਤ Meade 14” LX600 ਨਾਂ ਦੇ ਟੈਲੀਸਕੋਪ ਦੇ ਮਾਲਕ ਬਣ ਗਏ ਹਨ।
Punjabi Bollywood Tadka
ਇਹ ਟੈਲੀਸਕੋਪ ਸੁਸ਼ਾਂਤ ਨੂੰ ਚੰਨ 'ਤੇ ਸਥਿਤ ਉਸ ਦੀ ਪ੍ਰਾਪਰਟੀ 'ਤੇ ਨਜ਼ਰ ਰੱਖਣ 'ਚ ਮਦਦ ਕਰੇਗਾ। ਸੁਸ਼ਾਂਤ ਨੇ ਕਿਹਾ, 'ਮੈਂ ਅਜਿਹਾ ਯਕੀਨ ਕਰਨਾ ਚਾਹੁੰਦਾ ਹਾਂ ਕਿ ਅਲੱਗ ਅੰਦਾਜ਼ 'ਚ ਸਵਾਲਾਂ ਦਾ ਜਵਾਬ ਦੇਣਾ ਹੀ ਉਨ੍ਹਾਂ ਸਵਾਲਾਂ ਦਾ ਜਵਾਬ ਹੈ। ਮੇਰੀ ਮਾਂ ਮੈਨੂੰ ਕਿਹਾ ਕਰਦੀ ਸੀ ਕਿ ਮੇਰੀ ਜ਼ਿੰਦਗੀ ਉਹ ਕਹਾਣੀ ਹੋਵੇਗੀ, ਜਿਸ ਨੂੰ ਮੈਂ ਖੁਦ ਨੂੰ ਸੁਣਾਵਾਂਗਾ।'
Punjabi Bollywood Tadka
ਸੁਸ਼ਾਂਤ ਨੇ ਇੰਟਰਨੈਸ਼ਨਲ ਲੁਨਾਰ ਲੈਂਡਸ ਰਜਿਸਟਰੀ ਤੋਂ ਇਹ ਜ਼ਮੀਨ ਖਰੀਦੀ ਹੈ। ਇਸ ਦੇ ਨਾਲ ਸੁਸ਼ਾਂਤ ਚੰਨ 'ਤੇ ਜ਼ਮੀਨ ਖਰੀਦਣ ਵਾਲੇ ਪਹਿਲੇ ਬਾਲੀਵੁੱਡ ਅਭਿਨੇਤਾ ਬਣ ਗਏ ਹਨ। ਇਸ ਤੋਂ ਪਹਿਲਾਂ ਸ਼ਾਹਰੁਖ ਕੋਲ ਚੰਨ 'ਤੇ ਜ਼ਮੀਨ ਸੀ ਪਰ ਉਨ੍ਹਾਂ ਨੇ ਇਸ ਨੂੰ ਖਰੀਦਿਆ ਨਹੀਂ ਸੀ, ਸਗੋਂ ਉਨ੍ਹਾਂ ਦੇ ਇਕ ਫੈਨ ਨੇ ਉਨ੍ਹਾਂ ਨੂੰ ਇਹ ਗਿਫਟ ਕੀਤੀ ਸੀ। ਦੱਸਣਯੋਗ ਹੈ ਕਿ ਸੁਸ਼ਾਂਤ ਛੇਤੀ ਹੀ ਫਿਲਮ 'ਚੰਦਾ ਮਾਮਾ ਦੂਰ ਕੇ' 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਸੁਸ਼ਾਂਤ ਸਿੰਘ ਰਾਜਪੂਤ ਨੇ 25 ਜੂਨ ਨੂੰ ਹੀ ਇਹ ਜਾਇਦਾਦ ਆਪਣੇ ਨਾਂ ਕਰਵਾਈ ਹੈ। ਹਾਲਾਂਕਿ ਇਸ ਵਿਚ ਕੋਈ ਵੀ ਕੌਮਾਂਤਰੀ ਸੰਧੀ ਨਹੀਂ ਹੈ, ਜਿਸ ਦੇ ਮੁਤਾਬਕ ਇਸ ਨੂੰ ਕਾਨੂੰਨੀ ਤੌਰ 'ਤੇ ਮਾਲਕਾਨਾ ਹੱਕ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਧਰਤੀ ਤੋਂ ਬਾਹਰ ਦੀ ਦੁਨੀਆ ਪੂਰੀ ਮਨੁੱਖ ਜਾਤੀ ਦੀ ਵਿਰਾਸਤ ਹੈ ਅਤੇ ਇਸ 'ਤੇ ਕਿਸੇ ਦੇਸ਼ ਦਾ ਕਬਜ਼ਾ ਨਹੀਂ ਹੋ ਸਕਦਾ।


Tags: Sushant Singh Rajput Moon Chanda Mama Door Ke ਸੁਸ਼ਾਂਤ ਸਿੰਘ ਰਾਜਪੂਤ ਚੰਦਾ ਮਾਮਾ ਦੂਰ ਕੇ

Edited By

Rahul Singh

Rahul Singh is News Editor at Jagbani.