FacebookTwitterg+Mail

ਸੁਸ਼ਾਂਤ ਦੀ ਨਵੀਂ ਫਿਲਮ ਦਾ ਫਰਸਟ ਲੁੱਕ ਆਇਆ ਸਾਹਮਣੇ

sushant singh rajput
30 June, 2018 11:52:57 AM

ਮੁੰਬਈ (ਬਿਊਰੋ)— ਸੁਸ਼ਾਂਤ ਸਿੰਘ ਰਾਜਪੂਤ ਨੇ ਹਾਲੀਵੁੱਡ ਫਿਲਮ 'ਫਾਲਟ ਇੰਨ ਅਵਰ ਸਟਾਰਜ਼' ਦੇ ਹਿੰਦੀ ਰੀਮੇਕ ਦਾ ਫਰਸਟ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਸੰਜਨਾ ਸਾਂਘੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੁਸ਼ਾਂਤ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਨਵੀਂ ਸ਼ੁਰੂਆਤ...'ਫਾਕਸ ਸਟਾਰ ਇੰਡੀਆ' ਅਤੇ 'ਕਾਸਟਿੰਗ ਮੁਕੇਸ਼ ਛਾਬੜਾ'। ਫਿਲਮ ਦਾ ਫਰਸਟ ਲੁੱਕ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਇਸ ਦੇ ਅਹਿਮ ਕਿਰਦਾਰਾਂ ਵਿਚਕਾਰ ਆਪਸੀ ਤਾਲਮੇਲ ਮਜ਼ੇਦਾਰ ਰਿਹਾ ਹੋਵੇਗਾ ਜੋ ਜਾਦੂ ਇਸ ਫਿਲਮ ਦੇ ਮੂਲ ਕਿਰਦਾਰਾਂ ਨੇ ਬਿਖੇਰਿਆ ਸੀ। ਇਕ ਬਿਆਨ ਮੁਤਾਬਕ 'ਫਾਕਸ ਸਟਾਰ ਸਟੂਡਿਓ' ਦੀ ਫਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਹੋ ਰਹੀ ਹੈ।

ਦੱਸਣਯੋਗ ਹੈ ਕਿ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਉੱਥੇ ਹੀ ਇਸ ਤੋਂ ਪਹਿਲਾਂ 'ਰੌਕਸਟਾਰ', 'ਹਿੰਦੀ ਮੀਡੀਅਮ' ਅਤੇ 'ਫੁਕਰੇ' 'ਚ ਛੋਟੇ ਕਿਰਦਾਰ ਨਿਭਾਅ ਚੁੱਕੀ ਸੰਜਨਾ ਪਹਿਲੀ ਵਾਰ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਮੀਡੀਆ ਨਾਲ ਗੱਲਬਾਤ ਦੌਰਾਨ ਸੁਸ਼ਾਂਤ ਨੇ ਕਿਹਾ, ''ਮੇਰੇ ਅਤੇ ਮੁਕੇਸ਼ ਵਿਚਕਾਰ ਚੰਗੀ ਸਮਝ ਹੈ। ਉਨ੍ਹਾਂ ਮੈਨੂੰ ਮੇਰੀ ਪਹਿਲੀ ਫਿਲਮ ਦਿੱਤੀ ਸੀ ਅਤੇ ਮੈਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸ ਦੀ ਫਿਲਮ 'ਚ ਅਭਿਨੈ ਜ਼ਰੂਰ ਕਰਾਂਗਾ। ਇਹ ਪਹਿਲੀ ਫਿਲਮ ਹੈ ਜਿਸ ਨੂੰ ਮੈਂ ਬਿਨਾਂ ਸਕ੍ਰਿਪਟ ਸੁਣੇ ਸਵੀਕਾਰ ਕੀਤਾ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੁਕੇਸ਼ ਇਕ ਸ਼ਾਨਦਾਰ ਨਿਰਦੇਸ਼ਨ ਹਨ ਅਤੇ ਹੁਣ ਜਦੋਂ ਮੈਂ ਸਕ੍ਰਿਪਟ ਪੜ੍ਹ ਲਈ ਹੈ, ਮੈਨੂੰ ਆਪਣੇ ਫੈਸਲੇ 'ਤੇ ਖੁਸ਼ੀ ਹੈ''।


Tags: Sushant Singh Rajput Sanjana Sanghi Mukesh Chhabra The Fault in Our Stars Fox Star Studios Bollywood Actor

Edited By

Kapil Kumar

Kapil Kumar is News Editor at Jagbani.