FacebookTwitterg+Mail

'ਪਵਿੱਤਰ ਰਿਸ਼ਤਾ' 'ਚ ਫਿਰ ਨਜ਼ਰ ਆਵੇਗੀ ਸੁਸ਼ਾਂਤ-ਅੰਕਿਤਾ ਦੀ ਜੋੜੀ

sushant singh rajput
01 September, 2018 11:50:32 AM

ਮੁੰਬਈ (ਬਿਊਰੋ)— ਕਦੇ ਲਵਰਜ਼ ਦੇ ਰੂਪ 'ਚ ਜਾਣੇ ਗਏ ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ ਦੀ ਜੋੜੀ ਇਕ ਵਾਰ ਪਰਦੇ 'ਤੇ ਦੇਖੀ ਜਾ ਸਕੇਗੀ। ਦੋਹਾਂ ਦੀ ਕੈਮਿਸਟਰੀ ਕਾਫੀ ਮਸ਼ਹੂਰੀ ਰਹੀ ਪਰ ਕੁਝ ਸਮੇਂ ਬਾਅਦ ਦੋਹਾਂ ਵਿਚਕਾਰ ਬ੍ਰੇਕਅੱਪ ਹੋ ਗਿਆ ਸੀ। ਦਰਸਅਲ, ਜ਼ੀ ਟੀ. ਵੀ. ਆਪਣੇ ਦੋ ਸ਼ੋਅ ਵਾਪਸ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸ਼ੋਅ 'ਜੋਧਾ ਅਕਬਰ' ਅਤੇ 'ਪਵਿਤਰ ਰਿਸ਼ਤਾ' ਹਨ। ਇਹ ਸ਼ੋਅ 3 ਸਤੰਬਰ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਅਤੇ 5 ਵਜੇ ਟੈਲੀਕਾਸਟ ਹੋਣਗੇ। 'ਪਵਿੱਤਰ ਰਿਸ਼ਤਾ' 2009 'ਚ ਸ਼ੁਰੂ ਹੋਇਆ, ਜੋ 5 ਸਾਲ ਲਗਾਤਾਰ ਚੱਲਿਆ।


ਅੰਕਿਤਾ ਅਤੇ ਸੁਸ਼ਾਂਤ ਦਾ ਕਈ ਸਾਲ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ। ਅੰਕਿਤਾ 'ਤੇ ਬ੍ਰੇਕਅੱਪ ਦਾ ਅਸਰ ਇਸ ਕਦਰ ਹੋਇਆ ਕਿ ਉਸ ਨੇ ਅਭਿਨੈ ਤੋਂ ਦੂਰੀ ਬਣਾ ਲਈ ਪਰ ਜਲਦ ਹੀ ਅੰਕਿਤਾ ਆਪਣੀ ਡੈਬਿਊ ਫਿਲਮ 'ਮਣਿਕ੍ਰਣਿਕਾ' 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sushant Singh Rajput Ankita Lokhande Pavitra Rishta Jodha Akbar Manikarnika Bollywood Actor

Edited By

Kapil Kumar

Kapil Kumar is News Editor at Jagbani.