FacebookTwitterg+Mail

ਸੁਸ਼ਾਂਤ ਸਿੰਘ ਰਾਜਪੂਤ ਦੀ ਫਿਰ ਦਰਿਆਦਿਲੀ, ਕੀਤੀ ਕੈਂਸਰ ਪੀੜਤ ਬੱਚੇ ਦੀ ਮਦਦ

sushant singh rajput
17 November, 2018 09:03:21 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅਕਸਰ ਹੀ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਹ ਫਿਰ ਇਕ ਬੱਚੇ ਦੀ ਮਦਦ ਲਈ ਅੱਗੇ ਆਏ ਹਨ। ਜੀ ਹਾਂ, ਸੁਸ਼ਾਂਤ ਨੇ ਹਾਲ ਹੀ 'ਚ ਇਕ ਕੈਂਸਰ ਪੀੜਤ ਬੱਚੇ ਦੀ ਮਦਦ ਕੀਤੀ ਹੈ। ਕੁਝ ਦਿਨ ਪਹਿਲਾਂ ਹੈ ketto india ਨਾਂ ਦੀ ਕ੍ਰਾਊਡ ਫੰਡਿੰਗ ਨੇ ਆਪਣੇ ਇੰਸਟਾਗ੍ਰਾਮ ਅਕਾਊੁਂਟ 'ਤੇ ਇਕ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸੁਸ਼ਾਂਤ ਸਿੰਘ ਨੂੰ ਟੈਗ ਕੀਤਾ ਸੀ। ਜਦੋਂ ਸੁਸ਼ਾਂਤ ਸਿੰਘ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ, “ਮੈਂ ਦਿਲੋਂ ਰੱਬ ਨੂੰ ਅਰਦਾਸ ਕਰਦਾ ਹਾਂ ਕਿ ਏਰਨ ਜਲਦ ਹੀ ਠੀਕ ਹੋ ਜਾਵੇ।'' ਇਸ ਮੈਸੇਜ ਨੂੰ ਭੇਜਣ ਤੋਂ ਬਾਅਦ ਸੁਸ਼ਾਂਤ ਨੇ ਏਰਨ ਦੇ ਪਰਿਵਾਰ ਦੀ ਜਾਣਕਾਰੀ ਮੰਗੀ ਹੈ ਤਾਂ ਜੋ ਉਹ ਜਲਦ ਤੋਂ ਜਲਦ ਏਰਨ ਦੀ ਮਦਦ ਕਰ ਸਕਣ।

 

 
 
 
 
 
 
 
 
 
 
 
 
 
 

May God bless my #Aaron . Please let me know how could I get in touch with him and the family. And thank you @kettoindia for sharing such timely and priceless information. Much love and prayers for the little one. I would request friends here to please pray and help in any way possible. ❤️🙏🏻 #Repost @kettoindia with @make_repost ・・・ (LINK IN BIO) Cute little Aaron was going about his playful life when devastating news about his blood cancer shattered everyone's spirit. Still somehow he manages to spread joy even through the unimaginable pain. His only wish is to meet his favourite actor @sushantsinghrajput https://bit.ly/2zcEa4F

A post shared by Sushant Singh Rajput (@sushantsinghrajput) on Nov 15, 2018 at 9:27pm PST

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਸੁਸ਼ਾਂਤ ਕਿਸੇ ਦੀ ਮਦਦ ਲਈ ਅੱਗੇ ਆਏ ਹੋਣ। ਉਹ ਅਜਿਹਾ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ ਤੇ ਨਾਲ ਹੀ ਉਹ ਪੀੜਤਾਂ ਦੀ ਮਦਦ ਲਈ ਆਪਣੇ ਫੈਨਜ਼ ਨੂੰ ਵੀ ਅੱਗੇ ਆਉਣ ਲਈ ਕਹਿੰਦੇ ਹਨ। ਸੁਸ਼ਾਂਤ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਕੇਦਾਰਨਾਥ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਵੀ ਉਸ ਕੋਲ ਫਿਲਮਾਂ ਦੀ ਲਾਈਨ ਹੈ।

 


Tags: Sushant Singh Rajput ketto india Child Diagnosed Blood Cancer Urges Fans Pray

About The Author

sunita

sunita is content editor at Punjab Kesari