ਨਵੀਂ ਦਿੱਲੀ— ਸੁਸ਼ਾਂਤ ਸਿੰਘ ਰਾਜਪੂਤ ਤੇ ਅੰਕਿਤਾ ਲੋਖੰਡੇ ਦੇ ਬ੍ਰੇਕਅੱਪ ਦੀਆਂ ਖਬਰਾਂ ਇਨ੍ਹੀਂ ਦਿਨੀਂ ਮੀਡੀਆ 'ਚ ਕਾਫੀ ਫੈਲ ਰਹੀਆਂ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਅੰਕਿਤਾ ਤੇ ਸੁਸ਼ਾਂਤ ਦਾ 6 ਸਾਲ ਦਾ ਮਜ਼ਬੂਤ ਰਿਸ਼ਤਾ ਟੁੱਟ ਗਿਆ ਹੈ ਪਰ ਹੁਣ ਅੰਕਿਤਾ ਨੇ ਚੁੱਪੀ ਤੋੜਦਿਆਂ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਅੰਕਿਤਾ ਨੇ ਕਿਹਾ, 'ਮੈਂ ਸੁਸ਼ਾਂਤ ਨਾਲ ਹਮੇਸ਼ਾ ਰਹਾਂਗੀ। ਮੈਂ ਉਨ੍ਹਾਂ ਨਾਲ ਬਿਨਾਂ ਕਿਸੇ ਸ਼ਰਤ ਪਿਆਰ ਕਰਦੀ ਹਾਂ। ਸਾਡੇ ਬ੍ਰੇਕਅੱਪ ਦੀ ਅਫਵਾਹ ਝੂਠ ਤੇ ਬੇਕਾਰ ਹੈ।' ਉਥੇ ਅੰਕਿਤਾ ਨੇ ਦੱਸਿਆ, 'ਜਦੋਂ ਮੈਂ ਸੁਸ਼ਾਂਤ ਨੂੰ ਮੀਡੀਆ 'ਚ ਚੱਲ ਰਹੇ ਸਾਡੇ ਬ੍ਰੇਕਅੱਪ ਦੀਆਂ ਖਬਰਾਂ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਵੀ ਹੈਰਾਨ ਰਹਿ ਗਏ।' ਅਸਲ 'ਚ ਸੁਸ਼ਾਂਤ ਇਨ੍ਹੀਂ ਦਿਨੀਂ ਕ੍ਰਿਤੀ ਸੇਨਨ ਨਾਲ ਫਿਲਮ 'ਰਾਬਤਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਸੁਸ਼ਾਂਤ ਨੂੰ ਲੈ ਕੇ ਅਸਹਿਜਤਾ 'ਤੇ ਅੰਕਿਤਾ ਨੇ ਕਿਹਾ, 'ਹਾਂ ਮੈਂ ਉਨ੍ਹਾਂ ਨੂੰ ਲੈ ਕੇ ਥੋੜ੍ਹੀ ਅਸਹਿਜ ਹਾਂ ਪਰ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਚਾਹੁੰਦੇ ਹੋ ਤਾਂ ਉਸ ਲਈ ਅਜਿਹੀ ਫੀਲਿੰਗ ਆਉਣਾ ਲਾਜ਼ਮੀ ਹੈ।' ਨਾਲ ਹੀ ਫਿਲਮ 'ਸ਼ੁੱਧ ਦੇਸੀ ਰੋਮਾਂਸ' 'ਚ ਸੁਸ਼ਾਂਤ ਦੀ ਕੋ-ਸਟਾਰ ਪਰਿਣੀਤੀ ਚੋਪੜਾ ਤੇ 'ਰਾਬਤਾ' 'ਚ ਉਨ੍ਹਾਂ ਨਾਲ ਮੁੱਖ ਭੂਮਿਕਾ ਨਿਭਾਅ ਰਹੀ ਕ੍ਰਿਤੀ ਸੇਨਨ ਨਾਲ ਉਨ੍ਹਾਂ ਦੇ ਲਿੰਕਅੱਪ 'ਤੇ ਅੰਕਿਤਾ ਨੇ ਕਿਹਾ, 'ਮੈਂ ਪਰਿਣੀਤੀ ਤੇ ਕ੍ਰਿਤੀ ਨਾਲ ਸੁਸ਼ਾਂਤ ਦੀਆਂ ਨਜ਼ਦੀਕੀਆਂ ਲਈ ਕਦੇ ਧਮਕੀ ਨਹੀਂ ਦਿੱਤੀ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਦਿਲ ਨੂੰ ਤਕਲੀਫ ਦਿੰਦੀਆਂ ਹਨ।'