FacebookTwitterg+Mail

ਅੱਜ ਹੋਵੇਗਾ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਿਮ ਸੰਸਕਾਰ, ਪਟਨਾ ਤੋਂ ਮੁੰਬਈ ਆਵੇਗਾ ਪਰਿਵਾਰ

sushant singh rajput cremation today in mumbai
15 June, 2020 09:39:10 AM

ਮੁੰਬਈ (ਬਿਊਰੋ) : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆਂ 'ਚ ਨਹੀਂ ਰਹੇ। ਐਤਵਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ 'ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਜਾਵੇਗਾ। ਸੁਸ਼ਾਂਤ ਦਾ ਪਰਿਵਾਰ ਤੇ ਉਨ੍ਹਾਂ ਦੇ ਕੁਝ ਕਰੀਬੀ ਲੋਕ ਪਟਨਾ ਤੋਂ ਮੁੰਬਈ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦਾ ਮ੍ਰਿਤਕ ਸਰੀਰ ਪਟਨਾ ਲਿਜਾਈ ਜਾਵੇਗੀ। ਹੁਣ ਸੁਸ਼ਾਂਤ ਦੇ ਪਰਿਵਾਰ ਨੇ ਕਿਹਾ ਕਿ ਸੁਸ਼ਾਂਤ ਦੇ ਫ਼ਿਲਮ ਉਦਯੋਗ ਦੇ ਦੋਸਤਾਂ ਨੇ ਵੀ ਮੁੰਬਈ 'ਚ ਅੰਤਿਮ ਸੰਸਕਾਰ ਕਰਨ ਦੀ ਅਪੀਲ ਕੀਤੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਪਿੱਛੇ ਕੀ ਕਾਰਨ ਸੀ, ਇਸ ਦਾ ਖੁਲਾਸਾ ਹੁਣ ਤੱਕ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਦੇ ਦੋਸਤਾਂ ਅਤੇ ਪੁਲਸ ਮੁਤਾਬਕ ਉਹ ਬੀਤੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸਨ ਅਤੇ ਦਵਾਈਆਂ ਸਮੇਂ 'ਤੇ ਨਹੀਂ ਲੈ ਰਹੇ ਸਨ। ਪੁਲਸ ਨੂੰ ਸੁਸ਼ਾਂਤ ਦੇ ਘਰੋਂ ਡਿਪਰੈਸ਼ਨ ਦੇ ਇਲਾਜ ਦੀ ਫਾਈਲ ਮਿਲੀ ਹੈ। ਸੁਸ਼ਾਂਤ ਰਾਜਪੂਤ ਨੇ 'ਐਮ. ਐਸ. ਧੋਨੀ', 'ਛਿਛੋਰੇ, 'ਕੇਦਾਰਨਾਥ', 'ਪੀਕੇ' ਜਿਹੀਆਂ ਕਈ ਫਿਲਮਾਂ 'ਚ ਦਮਦਾਰ ਰੋਲ ਨਿਭਾਏ ਹਨ। ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਨ੍ਹਾਂ ਦਾ ਟੀਵੀ ਸੀਰੀਅਲ 'ਪਵਿੱਤਰ ਰਿਸ਼ਤਾ' ਦਰਸ਼ਕਾਂ 'ਚ ਕਾਫੀ ਮਕਬੂਲ ਹੋਇਆ ਸੀ। 

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ। ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਖ਼ੁਦਕੁਸ਼ੀ (ਆਤਮ ਹੱਤਿਆ) ਦੀ ਪੁਸ਼ਟੀ ਹੋਈ ਹੈ। ਰਿਪੋਰਟ 'ਚ ਸਾਫ਼ ਹੋ ਚੁੱਕਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ। ਹਾਲਾਂਕਿ ਸੁਸ਼ਾਂਤ ਦੇ ਮਾਮੇ ਨੇ ਮੌਤ 'ਚ ਨਿਆਂਇਕ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਸੁਸ਼ਾਂਤ ਦੇ ਕਤਲ ਦਾ ਸ਼ੱਕ ਹੈ ਪਰ ਹੁਣ ਪੋਸਟਮਾਰਟਮ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਖ਼ੁਦਕੁਸ਼ੀ ਦੀ ਪੁਸ਼ਟੀ ਹੋਈ ਹੈ।


Tags: Sushant Singh RajputCremationMumbaiBollywood Celebrity

About The Author

sunita

sunita is content editor at Punjab Kesari