FacebookTwitterg+Mail

ਸੁਸ਼ਾਂਤ ਸਿੰਘ ਰਾਜਪੂਤ ਦੇ ਫੁੱਲ ਗੰਗਾ 'ਚ ਕੀਤੇ ਗਏ ਪ੍ਰਵਾਹ, ਭੈਣਾਂ ਨੇ ਨਿਭਾਈਆਂ ਰਸਮਾਂ

sushant singh rajput immersed in ganga at patna bramk
18 June, 2020 04:13:27 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਅਸਥੀਆਂ ਪਟਨਾ 'ਚ ਪ੍ਰਵਾਹ ਕੀਤੀਆਂ ਗਈਆਂ ਹਨ। ਅੱਜ ਯਾਨੀਕਿ ਵੀਰਵਾਰ ਨੂੰ ਪਟਨਾ ਦੇ ਗੰਗਾ ਘਾਟ 'ਤੇ ਸੁਸ਼ਾਂਤ ਦਾ ਪਰਿਵਾਰ ਅਤੇ ਪੰਡਿਤ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਪਹੁੰਚਿਆ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਇੱਕ ਕਿਸ਼ਤੀ 'ਚ ਬੈਠ ਕੇ ਗੰਗਾ ਨਦੀ ਦੇ ਵਿਚਕਾਰ ਗਿਆ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਫੁੱਲ ਪ੍ਰਵਾਹ ਕੀਤੇ। ਸੁਸ਼ਾਂਤ ਦੇ ਫੁੱਲਾਂ ਨੂੰ ਉਨ੍ਹਾਂ ਦੀਆਂ ਭੈਣਾਂ ਪ੍ਰਿਯੰਕਾ ਸਿੰਘ ਤੇ ਰਾਣੀ ਸਿੰਘ ਨੇ ਗੰਗਾ 'ਚ ਪ੍ਰਵਾਹ ਕੀਤਾ।

ਦੱਸ ਦਈਏ ਕਿ ਇਸ ਮੌਕੇ ਉਨ੍ਹਾਂ ਨਾਲ ਪਿਤਾ ਕੇਕੇ ਸਿੰਘ ਤੇ ਪੰਡਿਤ ਵੀ ਮੌਜੂਦ ਸਨ। ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਗੰਗਾ ਘਾਟ 'ਤੇ ਲੋਕਾਂ ਦੀ ਭੀੜ ਲੱਗ ਗਈ।
Punjabi Bollywood Tadka
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਲਾਤਾਂ ਨੂੰ ਕਾਬੂ 'ਚ ਰੱਖਿਆ। ਖਬਰਾਂ ਆ ਰਹੀਆਂ ਹਨ ਕਿ ਸੁਸ਼ਾਂਤ ਦੀਆਂ ਬਾਕੀ ਅੰਤਿਮ ਰਸਮਾਂ ਪਟਨਾ 'ਚ ਹੀ ਪੂਰੀਆਂ ਕੀਤੀਆਂ ਜਾਣਗੀਆਂ।
Sushant Singh Rajput Death: Ashes to be immersed in Ganga ...
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਘਰ 'ਚ ਖ਼ੁਦਕੁਸ਼ੀ ਕੀਤੀ ਸੀ। ਸੁਸ਼ਾਂਤ ਦੇ ਖ਼ੁਦਕੁਸ਼ੀ ਮਾਮਲੇ ਨੇ ਫ਼ਿਲਮ ਉਦਯੋਗ ਦੇ ਕਈ ਲੋਕਾਂ ਦੇ ਚਿਹਰਿਆਂ ਤੋਂ ਨਕਾਬ ਹਟਾ ਦਿੱਤਾ ਹੈ।
Punjabi Bollywood Tadka
ਪਟਨਾ ਦੇ ਗੰਗਾ ਘਾਟ 'ਤੇ ਸੁਸ਼ਾਂਤ ਦਾ ਪਰਿਵਾਰ...
Punjabi Bollywood Tadka

PHOTOS: Sushant Singh Rajput's family immerse late actor's ashes ...

 


Tags: Sushant Singh RajputGangaPatnaBramkFamily

About The Author

sunita

sunita is content editor at Punjab Kesari