FacebookTwitterg+Mail

ਆਖਿਰ ਕਿਉਂ ਫ਼ਿਲਮੀ ਸਿਤਾਰਿਆਂ 'ਤੇ ਭੜਕੀ ਸੁਸ਼ਾਂਤ ਦੀ ਖ਼ਾਸ ਦੋਸਤ ਤੇ ਸਾਬਕਾ ਮੈਨੇਜਰ ਰੋਹਿਨੀ ਅਇਯਰ, ਜਾਣੋ ਵਜ੍ਹਾ

sushant singh s ex manager rohini iyer says  he was pure diamond
18 June, 2020 10:37:36 AM

ਮੁੰਬਈ (ਬਿਊਰੋ)  : ਬਾਲੀਵੁੱਡ ਦੇ ਕਈ ਤਰ੍ਹਾਂ ਦੇ ਰਿਐਕਸ਼ਨ ਵੇਖ ਸੁਸ਼ਾਂਤ ਸਿੰਘ ਰਾਜਪੂਤ ਦੀ ਬੈਸਟਫ੍ਰੈਂਡ ਰੋਹਿਨੀ ਅਇਯਰ ਨੇ ਤਿੱਖੀ ਪ੍ਰਤੀਕਿਰਆ ਦਿੱਤੀ ਹੈ। ਸੁਸ਼ਾਂਤ ਦੀ ਮੌਤ ਦੇ ਤੀਸਰੇ ਦਿਨ ਸੁਸ਼ਾਂਤ ਦੀ ਮੈਨੇਜਰ ਰਹਿ ਚੁੱਕੀ ਉਨ੍ਹਾਂ ਦੀ ਬੈਸਟਫ੍ਰੈਂਡ ਰੋਹਿਨੀ ਨੇ ਇੰਸਟਾਗ੍ਰਾਮ 'ਤੇ ਆਪਣੇ ਵਿਚਾਰ ਸਾਹਮਣੇ ਰੱਖੇ ਹਨ। ਇਸ ਵਿਚ ਉਨ੍ਹਾਂ ਲਿਖਿਆ, 'ਇਹ ਕਹਿਣਾ ਹੀ ਪਵੇਗਾ। ਮੇਰਾ ਬੈਸਟਫ੍ਰੈਂਡ ਹੁਣ ਨਹੀਂ ਹੈ। ਇਸ ਗੱਲ ਨੂੰ ਸਵੀਕਾਰ ਕਰਨਾ ਕਾਫ਼ੀ ਮੁਸ਼ਕਲ ਹੈ।
Punjabi Bollywood Tadka
ਸੋਸ਼ਲ ਮੀਡੀਆ ਖੋਲ੍ਹਣ 'ਤੇ ਮੈਨੂੰ ਕਾਲਪਨਿਕ ਕਹਾਣੀ ਬਣਾਉਣ ਵਾਲੇ ਅਤੇ ਵਿਕਰੇਤਾ ਨਜ਼ਰ ਆ ਰਹੇ ਹਨ। ਵਿਕਰੇਤਾ ਜੋ ਆਪਣੇ ਕੰਮ ਨੂੰ ਪ੍ਰਮੋਟ ਕਰਨ ਵਾਲੇ ਏਜੈਂਡਾ 'ਤੇ ਨਜ਼ਰ ਆ ਰਹੇ ਹਨ। ਸਭ ਤੋਂ ਪਹਿਲਾਂ ਤਾਂ ਉਸ ਨੂੰ ਫ਼ਰਕ ਨਹੀਂ ਪੈਂਦਾ ਸੀ ਫੇਮ ਅਤੇ ਤੁਹਾਡੇ ਓਪੀਨੀਅਨ ਨਾਲ। ਉਸ ਨੂੰ ਫ਼ਰਕ ਨਹੀਂ ਪੈਂਦਾ ਸੀ ਉਨ੍ਹਾਂ ਲੋਕਾਂ ਨਾਲ ਜੋ ਉਸ ਲਈ ਪੋਸਟ ਕਰ ਰਹੇ ਹਨ ਕਿ ਤੁਹਾਡੇ ਟਚ 'ਚ ਹੋਣਾ ਚਾਹੀਦਾ ਸੀ।'

ਫੇਕ ਦੋਸਤਾਂ ਤੋਂ ਨਫਰਤ ਕਰਦੇ ਸਨ
ਅੱਗੇ ਪੋਸਟ ਵਿਚ ਉਨ੍ਹਾਂ ਲਿਖਿਆ, ਉਹ ਫੇਕ/ਝੂਠੇ ਦੋਸਤਾਂ, ਫੋਨ ਕਾਲਸ ਅਤੇ ਛੋਟੀਆਂ ਗੱਲਾਂ ਤੋਂ ਨਫ਼ਰਤ ਕਰਦੇ ਸਨ। ਉਸ ਨੇ ਤੁਹਾਡੀ ਪਾਰਟੀਜ਼ ਠੁਕਰਾਈਂ, ਤੁਸੀਂ ਉਸ ਨੂੰ ਦੂਰ ਨਹੀਂ ਕੀਤਾ। ਉਸ ਨੇ ਤੁਹਾਡੀ ਲਾਬੀ ਰਿਜੈਕਟ ਕੀਤੀ। ਉਸ ਨੂੰ ਕੈਂਪ ਦੀ ਲੋੜ ਨਹੀਂ ਸੀ ਉਸ ਦੇ ਕੋਲ ਆਪਣਾ ਸਾਮਰਾਜ ਸੀ। ਉਸਨੇ ਸੂਰਜ ਵਿਚ ਆਪਣੀ ਜਗ੍ਹਾ ਬਣਾਈ ਸੀ । ਉਹ ਇਕ ਆਊਟਸਾਈਡਰ ਸੀ ਜਿਸਦੇ ਨਾਲ ਉਸ ਨੂੰ ਫਰਕ ਨਹੀਂ ਪੈਂਦਾ ਸੀ। ਫਿਲਮਾਂ ਤੋਂ ਵੱਡੀ ਉਸ ਦੀ ਜ਼ਿੰਦਗੀ ਸੀ। ਫ਼ਿਲਮ ਉਦਯੋਗ ਉਸ ਦੀ ਜ਼ਿੰਦਗੀ ਦਾ ਛੋਟਾ ਜਿਹਾ ਹਿੱਸਾ ਸੀ। ਉਹ ਕਦੇ ਫੇਲ੍ਹ ਨਹੀਂ ਹੋਇਆ। ਉਸ ਨੂੰ 100 ਕਰੋੜ ਦੇ ਕਲੱਬ ਤੋਂ ਫ਼ਰਕ ਨਹੀਂ ਪਿਆ। ਉਹ ਕਿਸੇ ਕਲੱਬ ਦਾ ਅਤੇ ਚੂਹਿਆਂ ਦੀ ਦੌੜ ਦਾ ਹਿੱਸਾ ਨਹੀਂ ਬਨਣਾ ਚਾਹੁੰਦਾ ਸੀ। ਉਸ ਨੂੰ ਐਵਾਰਡ ਦੀ ਪਰਵਾਹ ਨਹੀਂ ਸੀ। ਉਹ ਇੱਕ ਐਵਾਰਡ ਫੰਕਸ਼ਨ ਤੋਂ ਇਸ ਲਈ ਨਿਕਲਿਆ ਸੀ ਕਿਉਂਕਿ ਉਹ ਬੋਰ ਹੋ ਰਿਹਾ ਸੀ। ਇਹ ਉਸ ਤੋਂ ਪਹਿਲਾਂ ਹੋਇਆ ਜਦੋਂ ਉਸ ਨੂੰ ਬੈਸਟ ਐਕਟਰ ਐਵਾਰਡ ਮਿਲਣ ਦਾ ਐਲਾਨ ਹੋਇਆ ਸੀ।'


Tags: Sushant Singh RajputClose FriendEx ManagerRohini Iyer

About The Author

sunita

sunita is content editor at Punjab Kesari