ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਖ਼ਿਲਾਫ਼ ਵਿਰੋਧ ਹੋ ਰਿਹਾ ਹੈ। ਦੋਸ਼ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਪੱਖਪਾਤ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੂੰ ਖ਼ੁਦਕੁਸ਼ੀ ਦਾ ਕਦਮ ਚੁੱਕਣਾ ਪਿਆ, ਜਿਨ੍ਹਾਂ ਲੋਕਾਂ ਦਾ ਵਿਰੋਧ ਹੋ ਰਿਹਾ ਹੈ ਉਨ੍ਹਾਂ 'ਚ ਸਲਮਾਨ ਖ਼ਾਨ ਤੇ ਕਰਨ ਜੌਹਰ ਵੀ ਸ਼ਾਮਲ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਪਟਨਾ 'ਚ ਵੱਖ-ਵੱਖ ਥਾਂਵਾਂ 'ਤੇ ਨੌਜਵਾਨਾਂ ਨੇ ਆਪਣਾ ਗੁੱਸਾ ਦਿਖਾਇਆ। ਪਟਨਾ 'ਚ ਸਲਮਾਨ ਖਾਨ ਤੇ ਕਰਨ ਜੌਹਰ ਦੇ ਪੁਤਲੇ ਸਾੜ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁਜ਼ਫੱਰਪੁਰ 'ਚ ਕਰਨ ਜੌਹਰ ਖ਼ਿਲਾਫ਼ ਕੇਸ ਵੀ ਦਾਇਰ ਕੀਤਾ ਗਿਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ
ਪਟਨਾ 'ਚ ਕੁਮਹਰਾਰ ਵਿਕਾਸ ਮੰਚ, ਅਖਿਲ ਭਾਰਤੀ ਅਪਰਾਧ ਵਿਰੋਧੀ ਮੋਰਚਾ ਤੇ ਯੁਵਾ ਸੰਗਠਨ ਵੱਲੋਂ ਕਦਮਕੁਆਂ ਤੇ ਆਇਕਰ ਗੋਲੰਬਰ ਤੇ ਬਾਲੀਵੁੱਡ ਅਦਾਕਾਰਾਂ ਦਾ ਪੁਤਲਾ ਦਹਿਣ ਕੀਤਾ ਗਿਆ। ਪਟਨਾ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੀਸ਼ ਸਿਨ੍ਹਾ ਨੇ ਫ਼ਿਲਮ ਉਦਯੋਗ 'ਚ ਤਿਆਰ ਹੋ ਰਹੇ ਗੁੱਟਾਂ ਨੂੰ ਖ਼ਤਮ ਕਰਨ ਅਤੇ ਸੀ. ਬੀ. ਆਈ. ਜਾਂਚ ਕਰਨ ਦੀ ਮੰਗ ਕੀਤੀ ਹੈ।
