FacebookTwitterg+Mail

ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਵੇਰਵਿਆਂ ਤੇ ਨਿੱਜੀ ਸਬੰਧਾਂ ਨੂੰ ਖੰਗਾਲ ਰਹੀ ਪੁਲਸ

sushant suicide mumbai police investigation revolving around
16 June, 2020 08:52:10 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ ਦਾ ਇਲਾਜ ਕਰਵਾ ਰਹੇ ਸਨ। ਮੁੰਬਈ ਦੀ ਮਸ਼ਹੂਰ ਮਨੋਵਿਗਿਆਨਕ ਸੁਸ਼ਾਂਤ ਦਾ ਇਲਾਜ ਕਰ ਰਹੀ ਸੀ। ਸੁਸ਼ਾਂਤ ਦੀ ਭੈਣ ਨੇ 5 ਦਿਨ ਪਹਿਲਾਂ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਉਦੋਂ ਸੁਸ਼ਾਂਤ ਨੇ ਕਿਹਾ ਸੀ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਸੁਸ਼ਾਂਤ ਦੀ ਭੈਣ ਗੋਰੇਗਾਓਂ ਤੋਂ ਬਾਂਦਰਾ ਘਰ ਆਈ ਅਤੇ 2 ਦਿਨ ਰਹਿ ਕੇ ਗਈ। ਸੁਸ਼ਾਂਤ ਨੇ ਉਦਾਸੀ ਦੀ ਦਵਾਈ ਲੈਣੀ ਬੰਦ ਕਰ ਦਿੱਤੀ ਸੀ। ਦੋਸਤ ਅਤੇ ਕੁੱਕ ਨੇ ਪੁਲਸ ਨੂੰ ਦੱਸਿਆ ਕਿ ਸੁਸ਼ਾਂਤ ਦਾ ਵਿਵਹਾਰ ਅਸਾਧਾਰਨ ਸੀ ਤੇ ਉਹ ਡੂੰਘੇ ਡਿਪ੍ਰੈਸ਼ਨ 'ਚ ਸਨ।

3 ਵਜੇ ਦੋਸਤ ਨੂੰ ਕੀਤਾ ਫੋਨ :- ਸੁਸ਼ਾਂਤ ਦਾ ਮੈਨੇਜਰ ਸੁਸ਼ਾਂਤ ਦਾ ਫੋਨ ਪਾਸਵਰਡ ਜਾਣਦਾ ਸੀ। ਆਖਰੀ ਕਾਲ 3 ਵਜੇ ਕੀਤਾ ਗਿਆ ਸੀ। ਸੁਸ਼ਾਂਤ ਨੇ ਆਪਣੇ ਦੋਸਤ ਅਤੇ ਅਦਾਕਾਰ ਮਹੇਸ਼ ਸ਼ੈੱਟੀ ਨੂੰ ਬੁਲਾਇਆ ਸੀ ਪਰ ਮਹੇਸ਼ ਨੇ ਫੋਨ ਨਹੀਂ ਚੁੱਕਿਆ। ਮਹੇਸ਼ ਨੇ ਐਤਵਾਰ ਨੂੰ ਦੁਪਹਿਰ 12 ਵਜੇ ਫੋਨ ਕੀਤਾ ਪਰ ਸੁਸ਼ਾਂਤ ਨੇ ਫੋਨ ਨਹੀਂ ਚੁੱਕਿਆ। ਉਦੋਂ ਤਕ ਸੁਸ਼ਾਂਤ ਦੀ ਮੌਤ ਹੋ ਚੁੱਕੀ ਸੀ।

ਮੁੰਬਈ ਪੁਲਸ ਨੇ ਵਿੱਤੀ ਸੰਕਟ ਵੱਲ ਜਾਂਚ ਦੀ ਗੁੰਜਾਇਸ਼ ਵੀ ਬਣਾਈ ਹੈ। ਸੋਮਵਾਰ ਸਵੇਰੇ ਸੁਸ਼ਾਂਤ ਸਿੰਘ ਰਾਜਪੂਤ ਦੇ ਬੈਂਕ ਵੇਰਵੇ ਮੁੰਬਈ ਪੁਲਸ ਨੂੰ ਸੌਂਪੇ ਗਏ। ਹਾਲ ਹੀ ਦੇ ਲੈਣ-ਦੇਣ 'ਚ, ਬੈਂਕ ਸਟੇਟਮੈਂਟ 'ਚ ਕੋਈ ਵੱਡਾ ਨੁਕਸਾਨ ਨਜ਼ਰ ਨਹੀਂ ਆਇਆ।

ਨਿੱਜੀ ਸਬੰਧਾਂ ਤਕ ਪੁਲਸ ਜਾਂਚ ਦੀ ਗੁੰਜਾਇਸ਼ :- ਪੋਸਟ ਮਾਰਟਮ ਦੀ ਮੁੱਢਲੀ ਰਿਪੋਰਟ 'ਚ ਨਸ਼ਿਆਂ ਦੇ ਕੋਈ ਲੱਛਣ ਨਹੀਂ ਮਿਲੇ। ਰਿਪੋਰਟ ਮੁਤਾਬਕ, ਸੁਸ਼ਾਂਤ ਦੀ ਮੌਤ ਦਮ ਘੁਟਣ ਕਾਰਨ ਹੋਈ। ਸੁਸ਼ਾਂਤ ਦੇ ਜ਼ਰੂਰੀ ਅੰਗਾਂ ਨੂੰ ਮੁਆਇਨੇ ਦੇ ਜੇਜੇ ਹਸਪਤਾਲ 'ਚ ਜਾਂਚ ਲਈ ਭੇਜੇ ਗਏ ਸਨ। ਪੁਲਸ ਜਾਂਚ ਦੀ ਗੁੰਜਾਇਸ਼ ਸੁਸ਼ਾਂਤ ਸਿੰਘ ਰਾਜਪੂਤ ਦੇ ਨਿੱਜੀ ਸਬੰਧਾਂ ਤੇ ਕਰੀਬੀ ਦੋਸਤਾਂ ਦੇ ਦੁਆਲੇ ਵੀ ਹੈ।

ਮੁੰਬਈ ਪੁਲਸ ਸੂਤਰਾਂ ਮੁਤਾਬਕ, ਸੁਸ਼ਾਂਤ ਨੇ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ 'ਚ ਸੁਸ਼ਾਂਤ ਨੇ ਪਿਤਾ ਦੇ ਕਹਿਣ 'ਤੇ ਨਵੰਬਰ 'ਚ ਵਿਆਹ ਕਰਨ ਲਈ ਸਹਿਮਤੀ ਦਿੱਤੀ ਸੀ।


Tags: Sushant Singh RajputSuicideMumbai Police InvestigationPersonal Relationship

About The Author

sunita

sunita is content editor at Punjab Kesari