FacebookTwitterg+Mail

100 ਬੱਚਿਆਂ ਨੂੰ ਨਾਸਾ ਭੇਜਣ ਅਤੇ ਮੋਦੀ ਨਾਲ ਮੁਲਾਕਾਤ ਸਮੇਤ ਸੁਸ਼ਾਤ ਦੀਆਂ ਇਹ ਖ਼ੁਆਇਸ਼ਾਂ ਰਹੀਆਂ ਅਧੂਰੀਆਂ

sushant wanted to send 100 poor children to nasa  also to meet modi
15 June, 2020 01:30:40 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਅਧੂਰੀਆਂ ਇੱਛਾਵਾਂ ਬਾਰੇ ਚਚੇਰੇ ਭਰਾ ਤੇ ਭਾਜਪਾ ਦੇ ਵਿਧਾਇਕ ਨੀਰਜ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਦੁਖੀ ਹਾਂ। ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਦਿਨ ਦੇਖਣ ਨੂੰ ਮਿਲੇਗਾ। ਅਜਿਹਾ ਚੰਗਾ ਲੜਕਾ, ਜਿਸ ਨੇ ਸਾਰਿਆਂ ਨੂੰ ਹੌਂਸਲਾ ਤੇ ਖੁਸ਼ੀ ਦਿੱਤੀ, ਜ਼ਿੰਦਗੀ ਹਾਲੇ ਸ਼ੁਰੂ ਨਹੀਂ ਹੋਈ ਸੀ ਤੇ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਦਿੱਤੀ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਨੂੰ ਅਜਿਹਾ ਮਾੜਾ ਦਿਨ ਵੇਖਣਾ ਪਵੇਗਾ। ਫਿਲਹਾਲ ਅਸੀਂ ਉਸ ਨੂੰ ਇਥੇ ਲਿਆਉਣਾ ਚਾਹੁੰਦੇ ਸਨ ਪਰ ਕੋਰੋਨਾ ਕਾਰਨ ਉਹ ਇਥੇ ਨਹੀਂ ਆ ਸਕਿਆ। ਮੈਂ ਆਪਣੇ ਪੂਰੇ ਪਰਿਵਾਰ ਤੇ ਚਾਚੇ ਨਾਲ ਮੁੰਬਈ ਜਾ ਰਿਹਾ ਹਾਂ, ਜਿੱਥੇ ਸੁਸ਼ਾਂਤ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ।

ਇਸ ਸਾਲ ਦੇ ਅੰਤ 'ਚ ਵਿਆਹ ਦਾ ਵਿਚਾਰ ਸੀ : ਭਾਜਪਾ ਵਿਧਾਇਕ ਨੀਰਜ ਸਿੰਘ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਵਿਆਹ ਬਾਰੇ ਵੀ ਸੋਚਿਆ ਗਿਆ ਸੀ ਅਤੇ ਇਸ ਸਾਲ ਨਵੰਬਰ-ਦਸੰਬਰ ਤੱਕ ਵਿਆਹ ਕਰਵਾਉਣ ਦਾ ਵਿਚਾਰ ਸੀ।

ਗਰੀਬ ਬੱਚਿਆਂ ਨੂੰ ਨਾਸਾ ਭੇਜਣ ਦੀ ਇੱਛਾ ਸੀ : ਨੀਰਜ ਸਿੰਘ ਨੇ ਅੱਗੇ ਕਿਹਾ, 'ਸੁਸ਼ਾਂਤ ਸਿੰਘ ਰਾਜਪੂਤ 100 ਗਰੀਬ ਬੱਚਿਆਂ ਨੂੰ ਨਾਸਾ ਭੇਜਣ ਦਾ ਪ੍ਰਾਜੈਕਟ ਦੱਸ ਰਿਹਾ ਸੀ। ਇਹ ਉਸ ਦਾ 'ਡਰੀਮ ਪ੍ਰੋਜੈਕਟ' ਸੀ। ਮੈਂ ਉਸ ਨੂੰ ਇਥੋਂ ਵੀ ਭੇਜਣ ਲਈ ਕਿਹਾ ਹੈ, ਤਾਂ ਉਸ ਨੇ ਕਿਹਾ ਕਿ ਨਾਂ ਭੇਜ ਦੇਣਾ। ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਿਲਣਾ ਸੀ। ਫ਼ਿਲਮ ਤੋਂ ਇਲਾਵਾ ਉਹ ਬਹੁਤ ਸਾਰਾ ਸਮਾਜਕ ਕੰਮ ਵੀ ਕਰਨਾ ਚਾਹੁੰਦਾ ਸੀ। ਉਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਪਰ ਉਹ ਅਜਿਹਾ ਕਦਮ ਚੁੱਕ ਸਕਦਾ ਹੈ, ਅਸੀਂ ਕਦੇ ਸੋਚ ਵੀ ਨਹੀਂ ਸਕਦੇ।'

ਕੇਦਾਰਨਾਥ ਨਾਲ ਬਦਲੀ ਜ਼ਿੰਦਗੀ : ਨੀਰਜ ਸਿੰਘ ਨੇ ਕਿਹਾ ਕਿ ਸੁਸ਼ਾਂਤ ਦਾ ਰੂਹਾਨੀਅਤ ਨਾਲ ਵੀ ਲਗਾਅ ਹੋ ਗਿਆ ਸੀ। ਹਾਲ ਹੀ 'ਚ ਪਿੰਡ ਗਏ, ਫਿਰ ਮੰਦਰ ਜਾ ਕੇ ਪੂਜਾ ਕੀਤੀ। ਜਦੋਂ ਤੋਂ ਉਨ੍ਹਾਂ ਨੇ 'ਕੇਦਾਰਨਾਥ' ਫ਼ਿਲਮ ਕੀਤੀ ਸੀ, ਉਦੋਂ ਤੋਂ ਬਹੁਤ ਹੀ ਜ਼ਿਆਦਾ ਭੋਲੇਨਾਥ ਦੀ ਚਰਚਾ ਕਰਦੇ ਸੀ।


Tags: Unfulfilled WishesSushant Singh Rajput100 Poor ChildrenNASAMeet ModiNarendra Modi

About The Author

sunita

sunita is content editor at Punjab Kesari