FacebookTwitterg+Mail

ਫਿਲਮੀ ਸਿਤਾਰਿਆਂ ਨਾਲ ਸੀ ਸੁਸ਼ਮਾ ਸਵਰਾਜ ਦਾ ਡੂੰਘਾ ਰਿਸ਼ਤਾ, ਦੇਖੋ ਕੁਝ ਯਾਦਗਾਰ ਤਸਵੀਰਾਂ

sushma swaraj photos with bollywood stars
07 August, 2019 11:39:52 AM

ਨਵੀਂ ਦਿੱਲੀ (ਬਿਊਰੋ)— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 67 ਸਾਲ ਸੀ। ਜਾਣਕਾਰੀ ਅਨੁਸਾਰ ਦਿਲ ਦਾ ਦੌਰਾ ਪੈਣ 'ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਦੇਸ਼ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਸੁਸ਼ਮਾ ਸਵਰਾਜ ਚਾਹੇ ਰਾਜਨੀਤੀ ਜਗਤ ਦੀਆਂ ਦਿੱਗਜ਼ ਹਸਤੀਆਂ 'ਚੋਂ ਇਕ ਹੈ ਪਰ ਹਿੰਦੀ ਸਿਨੇਮਾ ਦੇ ਸਿਤਾਰਿਆਂ ਨਾਲ ਸੁਸ਼ਮਾ ਸਵਰਾਜ ਦਾ ਡੂੰਘਾ ਰਿਸ਼ਤਾ ਰਿਹਾ ਹੈ।
Punjabi Bollywood Tadka
ਸੁਸ਼ਮਾ ਸਵਰਾਜ ਬਾਲੀਵੁੱਡ ਸਿਤਾਰਿਆਂ ਨੂੰ ਮਿਲਣ ਕਈ ਖਾਸ ਮੌਕਿਆਂ 'ਤੇ ਜਾਂਦੀ ਸੀ। ਸੁਸ਼ਮਾ ਸਵਰਾਜ ਨੂੰ ਯਾਦ ਕਰਦੇ ਹੋਏ ਲਤਾ ਮੰਗੇਸ਼ਕਰ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਸੰਗੀਤ ਦੀ ਬਹੁਤ ਵਧੀਆ ਸਮਝ ਸੀ। ਅਸੀਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਾਂਗੇ।
Punjabi Bollywood Tadka
ਸ਼੍ਰੀਦੇਵੀ ਨਾਲ ਸੁਸ਼ਮਾ ਸਵਰਾਜ ਦੀ ਇਹ ਤਸਵੀਰ ਬੇਹੱਦ ਭਾਵੁਕ ਕਰ ਦੇਣ ਵਾਲੀ ਹੈ। ਸ਼੍ਰੀਦੇਵੀ ਦੀ ਬੀਤੇ ਸਾਲ ਅਚਾਨਕ ਮੌਤ ਤੋਂ ਬਾਅਦ ਸੁਸ਼ਮਾ ਸਵਰਾਜ ਦੇ ਜਾਨ ਨਾਲ ਪੂਰਾ ਦੇਸ਼ ਕਾਫੀ ਸਦਮੇ 'ਚ ਹੈ।

Punjabi Bollywood Tadka
ਅਮਿਤਾਭ ਬੱਚਨ ਨਾਲ ਕਿਸੇ ਇਵੈਂਟ 'ਚ ਨਜ਼ਰ ਆਈ ਸੁਸ਼ਮਾ ਸਵਰਾਜ
Punjabi Bollywood Tadka
ਧਰਮਿੰਦਰ ਹੇਮਾ-ਮਾਲਿਨੀ ਦੀ ਧੀ ਦੀ ਰਿਸੈਪਸ਼ਨ 'ਚ ਸੁਸ਼ਮਾ ਸਵਰਾਜ ਪਹੁੰਚੀ ਸੀ।
Punjabi Bollywood Tadka
ਸ਼ਤਰੂਘਨ ਸਿਨ੍ਹਾ ਤੇ ਉਨ੍ਹਾਂ ਦੇ ਬੇਟੇ ਨਾਲ ਮਿਲਦੇ ਹੋਏ ਸੁਸ਼ਮਾ ਸਵਰਾਜ।
Punjabi Bollywood Tadka
ਸੰਸਦ ਤੋਂ ਕਿਰਨ ਖੇਰ ਦਾ ਹੱਥ ਫੜ੍ਹੇ ਬਾਹਰ ਆਉਂਦਿਆ ਸੁਸ਼ਮਾ ਸਵਰਾਜ ਦੀ ਤਸਵੀਰ।
Punjabi Bollywood Tadka

Punjabi Bollywood Tadka


Tags: Sushma SwarajBollywood StarsAmitabh BachchanSrideviShahrukh KhanShatrughan SinhaHema Malini

About The Author

manju bala

manju bala is content editor at Punjab Kesari