FacebookTwitterg+Mail

ਬੁਆਏਫਰੈਂਡ ਦੇ ਬਰਥਡੇ 'ਤੇ ਸ਼ੁਸਮਿਤਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ

sushmita sen
05 January, 2019 09:46:03 AM

ਮੁੰਬਈ(ਬਿਊਰੋ)— ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਆਪਣੇ ਤੋਂ 15 ਸਾਲ ਛੋਟੇ ਪ੍ਰੇਮੀ ਰੋਹਮਨ ਨਾਲ ਇੰਸਟਾ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਦੋਵਾਂ ਨੂੰ ਅਕਸਰ ਇਕੱਠੇ ਸਪੌਟ ਕੀਤਾ ਜਾਂਦਾ ਹੈ। ਸੁਸ਼ ਤਾਂ ਅਕਸਰ ਰੋਹਮਨ ਨਾਲ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਰੋਹਮਨ ਦੇ ਜਨਮਦਿਨ 'ਤੇ ਸ਼ੁਸਮਿਤਾ ਨੇ ਉਨ੍ਹਾਂ ਨੂੰ ਰੋਮਾਂਟਿਕ ਅੰਦਾਜ਼ 'ਚ ਵਿੱਸ਼ ਕੀਤਾ।

 

ਰੋਹਮਨ ਦੇ ਇਸ ਜਨਮ ਦਿਨ ਨੂੰ ਯਾਦਗਾਰ ਬਣਾਉਣ ਲਈ ਸੁਸ਼ਮਿਤਾ ਨੇ ਇੰਸ਼ਟਾਗ੍ਰਾਮ 'ਤੇ ਖਾਸ ਪੋਸਟ ਲਿਖ ਕੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਇਸ ਸਾਲ ਕੁਝ ਵਧੀਆ ਹੋਣ ਦਾ ਹਿੰਟ ਵੀ ਦਿੱਤਾ ਹੈ। ਵੀਡੀਓ 'ਚ ਦੋਵੇਂ ਮਿਲ ਕੇ ਵਰਕ ਆਊਟ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।
Punjabi Bollywood Tadka
ਦੋਵਾਂ ਦੀ ਪਹਿਲੀ ਮੁਲਾਕਾਤ ਇਕ ਪ੍ਰੋਗਰਾਮ ਦੌਰਾਨ ਹੋਈ ਸੀ। ਸੁਸ਼ਮਿਤਾ ਅਤੇ ਰੋਹਮਨ ਨੇ ਕਦੇ ਦੁਨੀਆ ਤੋਂ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਦੋਵੇਂ ਅਕਸਰ ਆਪਣੀਆਂ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
Punjabi Bollywood Tadka

 


Tags: Sushmita SenRohman ShawlBirthday WishInstagramVideo

About The Author

manju bala

manju bala is content editor at Punjab Kesari