ਮੁੰਬਈ—ਮਿਸ ਯੂਨੀਵਰਸ ਅਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਕੁਝ ਮਹੀਨੇ ਪਹਿਲੇ ਹੀ ਉਸ ਨੇ ਇੰਸਟਾਗਰਾਮ 'ਤੇ ਸ਼ੁਰੂਆਤ ਕੀਤੀ ਹੈ। 40 ਸਾਲ ਦੀ ਸੁਸ਼ਮਿਤਾ ਇਸ 'ਚ ਵੋਕੇਸ਼ਨ ਅਤੇ ਆਪਣੇ ਗਲੈਮਰਸ ਦੀ ਫੋਟੋਸ਼ੂਟ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੀਆਂ ਦੋਵਾਂ ਬੇਟੀਆਂ ਰਿਨੇ ਅਤੇ ਅਲੀਸ਼ਾ ਦੀ ਤਸਵੀਰਾਂ ਵੀ ਪੋਸਟ ਕਰਦੀ ਰਹਿੰਦੀ ਹੈ। ਮਿਸ ਯੂਨੀਵਰਸ ਦਾ ਟਾਈਟਲ 18 ਸਾਲ ਦੀ ਉਮਰ 'ਚ ਸੁਸ਼ਮਿਤਾ ਸੇਨ ਨੇ ਜਿੱਤਿਆ ਸੀ।
ਸੁਸ਼ਮਿਤਾ ਨੂੰ ਮਿਸ ਯੂਨੀਵਰਸ ਦਾ ਟਾਇਟਲ ਜਿੱਤੇ 22 ਸਾਲ ਹੋ ਚੁੱਕੇ ਹਨ। 21 ਮਈ, 1994 ਨੂੰ 18 ਸਾਲ ਦੀ ਉਮਰ 'ਚ ਸੁਸ਼ਮਿਤਾ ਭਾਰਤ ਦੀ ਮਿਸ ਯੂਨੀਵਰਸ ਦਾ ਤਾਜ ਜਿੱਤਣ ਵਾਲੀ ਪਹਿਲੀ ਔਰਤ ਸੀ। ਸੁਸ਼ਮਿਤਾ ਦੀ ਗਿਣਤੀ ਅੱਜ ਵੀ ਕਾਮਯਾਬ ਮਾਡਲ ਦੇ ਰੂਪ 'ਚ ਹੁੰਦੀ ਹੈ ਪਰ ਬਤੌਰ ਉਹ ਅਦਾਕਾਰ ਇੰਨਾਂ ਕਾਮਯਾਬ ਨਹੀਂ ਹੋ ਪਾਈ। 1996 'ਚ ਫਿਲਮ 'ਦਸਤਕ' ਨਾਲ ਬਾਲੀਵੁੱਡ ਦੀ ਸ਼ੁਰੂਆਤ ਕਰਨ ਵਾਲੀ 'ਮੈਂ ਹੂੰ ਨਾ' ਵਰਗੀ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਉਨ੍ਹਾਂ ਨੇ ਦੋ ਲੜਕੀਆਂ ਨੂੰ ਗੋਦ ਲਿਆ ਹੈ। 40 ਸਾਲ ਦੀ ਸੁਸ਼ਮਿਤਾ ਅੱਜ ਰਿਨੇ ਅਤੇ ਅਲੀਸ਼ਾ ਦੀ ਇੱਕਲੀ ਮਾਂ ਹੈ।