ਮੁੰਬਈ—ਬਾਲੀਵੁੱਡ ਅਦਾਕਾਰਾ ਸ਼ੁਸ਼ਮਿਤਾ ਸੇਨ ਏਅਰਪੋਰਟ 'ਤੇ ਨਜ਼ਰ ਆਈ। ਖਾਸ ਗੱਲ ਇਹ ਹੈ ਕਿ ਏਅਰਪੋਰਟ 'ਤੇ ਉਨ੍ਹਾਂ ਦੀ ਗੋਦ ਲਈਆਂ ਹੋਈਆਂ ਬੇਟੀਆਂ ਰੀਨੀ ਅਤੇ ਅਲੀਸ਼ਾ ਨਾਲ ਦਿਖਾਈ ਦਿੱਤੀ। ਸੁਸ਼ਮਿਤਾ ਨੇ ਸਾਲ 2000 'ਚ ਸਿਰਫ 25 ਸਾਲ ਦੀ ਉਮਰ 'ਚ ਬੱਚੀ ਨੂੰ ਗੋਦ ਲਿਆ ਸੀ ਜਿਸ ਦਾ ਨਾਂ ਉਨ੍ਹਾਂ ਨੇ 'ਰੀਨੀ ਸੇਨ' ਰੱਖਿਆ ਸੀ। ਬਾਅਦ 'ਚ ਸਾਲ 2010 'ਚ ਵੀ ਉਨ੍ਹਾਂ ਨੇ ਇਕ 3 ਮਹੀਨੇ ਦੀ ਬੱਚੀ ਨੂੰ ਗੋਦ ਲਿਆ, ਜਿਸ ਦਾ ਨਾਂ 'ਅਲੀਸ਼ਾ ਸੇਨ' ਰੱਖਿਆ।
ਦੱਸਣਾ ਚਾਹੁੰਦੇ ਹਾਂ ਕਿ ਸੁਸ਼ਮਿਤਾ ਸੇਨ ਭਾਰਤ ਦੀ ਪਹਿਲੀ ਮਹਿਲਾ ਹੈ ਜਿਸ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਸੁਸ਼ਮਿਤਾ ਨੇ ਸਾਲ 1994 'ਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ।