FacebookTwitterg+Mail

VIDEO: ਬੁਰਜ ਖਲੀਫਾ ਸਾਹਮਣੇ ਸ਼ਕੀਰਾ ਵਾਂਗ ਨੱਚੀ ਸਲਮਾਨ ਦੀ ਅਦਾਕਾਰਾ

sushmita sen
05 January, 2018 05:32:23 PM

ਮੁੰਬਈ(ਬਿਊਰੋ)— ਸਲਮਾਨ ਖਾਨ ਨਾਲ 'ਸਿਰਫ ਤੁਮ' ਤੇ 'ਬੀਵੀ ਨੰਬਰ ਵਨ' ਵਰਗੀਆਂ ਹਿੱਟ ਫਿਲਮਾਂ ਦੇ ਚੁੱਕੀ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਸਟਾਰਜ਼ 'ਚੋਂ ਇਕ ਹਨ। ਸੁਸ਼ਮਿਤਾ ਆਏ ਦਿਨ ਖੁਦ ਨਾਲ ਜੁੜੀਆਂ ਕਈ ਜਾਣਕਾਰੀਆਂ, ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

 

A post shared by Sushmita Sen (@sushmitasen47) on

ਹਾਲ ਹੀ 'ਚ ਸੁਸ਼ਮਿਤਾ ਨੇ ਆਪਣੀਆਂ ਕੁਝ ਡਾਂਸਿੰਗ ਵੀਡੀਓਜ਼ ਇੰਸਟਾਗਰਾਮ 'ਤੇ ਪੋਸਟ ਕੀਤੀਆਂ ਹਨ। ਸੁਸ਼ਮਿਤਾ ਇਨ੍ਹਾਂ ਵੀਡੀਓਜ਼ 'ਚ ਅੰਗਰੇਜੀ ਗੀਤਾਂ 'ਤੇ ਥਿਰਕਦੀ ਨਜ਼ਰ ਆ ਰਹੀ ਹੈ। ਜਿੱਥੇ ਸੁਸ਼ਮਿਤਾ ਡਾਂਸ ਕਰ ਰਹੀ ਹੈ, ਉੱਥੇ ਉਨ੍ਹਾਂ ਦਾ ਪਿੱਛੇ ਬੁਰਜ ਖਲੀਫਾ ਇਮਾਰਤ ਦਿਖ ਰਹੀ ਹੈ। ਸੁਸ਼ਮਿਤਾ ਇਸ ਵੀਡੀਓ 'ਚ ਕਾਫੀ ਐਨਰਜੈਟਿਕ ਡਾਂਸ ਕਰਦੇ ਹੋਏ ਦਿਖ ਰਹੀ ਹੈ।

 

A post shared by Sushmita Sen (@sushmitasen47) on

ਡਾਂਸ ਫਲੋਰ 'ਤੇ ਆਪਣੇ ਇਸ ਪਰਫਾਰਮ ਨੂੰ ਸੁਸ਼ਮਿਤਾ ਕਾਫੀ ਇਨਜੁਆਏ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੁਸ਼ਮਿਤਾ ਨੇ ਕੈਪਸ਼ਨ ਵੀ ਦਿੱਤਾ ਹੈ। ਸੁਸ਼ਮਿਤਾ ਲਿਖਦੀ ਹੈ, ''ਇਸ ਪਲ ਨੂੰ ਜੀ ਰਹੀ ਹਾਂ, ਦੁਨੀਆ ਭੁਲਾ ਕੇ ਖੁਦ ਨੂੰ ਇੰਝ ਡਾਂਸ ਕਰਦੇ ਚੰਗਾ ਫੀਲ ਕਰ ਰਹੀ ਹਾਂ। # jonasblue ਸ਼ੁਕਰੀਆ ਇਸ ਗੀਤ ਲਈ। ਮੇਰੀ ਦੁਨੀਆ 'ਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਡਾਂਸ ਕਰੋ।

 

A post shared by Sushmita Sen (@sushmitasen47) on

ਤੁਹਾਨੂੰ ਸਾਰਿਆ ਨੂੰ ਮੇਰਾ ਬਹੁਤ-ਬਹੁਤ ਪਿਆਰ।'' ਇਸ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ ਇਕ ਡਾਂਸਿੰਗ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਸੁਸ਼ਮਿਤਾ ਆਪਣੀ ਛੋਟੀ ਬੇਟੀ ਨਾਲ ਡਾਂਸ ਕਰਦੀ ਦਿਖ ਰਹੀ ਹੈ।

Punjabi Bollywood Tadka

ਦੋਵੇਂ ਗੀਤ 'ਸ਼ੇਪ ਆਫ ਯੂ' 'ਚ ਡਾਂਸ ਕਰ ਰਹੇ ਹਨ। ਵੀਡੀਓ 'ਚ ਸੁਸ਼ਮਿਤਾ ਅਤੇ ਉਨ੍ਹਾਂ ਦੀ ਬੇਟੀ ਸ਼ੀਸ਼ੇ 'ਚ ਖੁਦ ਨੂੰ ਦੇਖ ਕੇ ਡਾਂਸ ਕਰ ਰਹੀ ਹੈ, ਜੋ ਤੁਹਾਨੂੰ ਸ਼ਾਇਦ ਆਪਣੇ ਬਚਪਨ ਦੀ ਯਾਦ ਦਿਵਾ ਦੇਵੇਗੀ।

 

A post shared by Sushmita Sen (@sushmitasen47) on

 


Tags: Sirf TumBiwi No1Sushmita SenBurj KhalifaInstagramVideoSalman Khanਸਲਮਾਨ ਖਾਨਸੁਸ਼ਮਿਤਾ ਸੇਨ