FacebookTwitterg+Mail

24 ਸਾਲ ਪਹਿਲਾਂ ਸੁਸ਼ਮਿਤਾ ਸੇਨ ਨੂੰ ਇਸ ਇਕ ਸਵਾਲ ਨੇ ਜਿਤਾਇਆ ਸੀ 'ਮਿਸ ਯੂਨੀਵਰਸ' ਦਾ ਤਾਜ਼

sushmita sen
21 May, 2018 04:59:24 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ 21 ਮਈ 1994 ਨੂੰ ਮਿਸ ਯੂਨੀਵਰ ਦਾ ਤਾਜ਼ ਪਾਇਆ ਸੀ। 24 ਸਾਲ ਪਹਿਲਾਂ ਇਹ ਖਿਤਾਬ ਆਪਣੇ ਨਾਮ ਕਰਨ ਵਾਲੀ ਸੁਸ਼ਮਿਤਾ ਪਹਿਲੀ ਭਾਰਤੀ ਮਹਿਲਾ ਸੀ। ਜੇਕਰ ਗਰੇਸ ਨਾਲ ਬਿਊਟੀ ਦਾ ਜ਼ਿਕਰ ਕਰਨਾ ਹੋਵੇ ਤਾਂ ਇਸ ਲਿਸਟ ਵਿਚ ਸੁਸ਼ਮਿਤਾ ਸਭ ਤੋਂ ਉੱਪਰ ਰਹੇਂਗੀ। ਅੱਜ ਵੀ ਉਨ੍ਹਾਂ ਦੀ ਖੂਬਸੂਰਤੀ ਦੀ ਦੁਨੀਆ ਕਾਇਲ ਹੈ। 42 ਸਾਲ ਦੀ ਉਮਰ ਵਿਚ ਵੀ ਅਭਿਨੇਤਰੀ ਦੀ ਖੂਬਸੂਰਤੀ ਬੇਮਿਸਾਲ ਹੈ। ਫਿੱਟਨੈੱਸ ਅਤੇ ਬਿਊਟੀ ਦੇ ਮਾਮਲੇ 'ਚ ਉਹ ਅੱਜ ਵੀ ਕਈ ਬਾਲੀਵੁੱਡ ਦੀਆਂ ਅਭਿਨੇਤੀਆਂ ਕੋਲੋਂ ਅੱਗੇ ਹੈ। ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਦੇ ਯੂਨੀਵਰਸ ਬਣਨ ਦੇ ਹੁਣ ਤੱਕ ਦੇ ਸਫਰ 'ਤੇ।
सुष्मिता 24 साल पहले बनी थीं मिस यूनिवर्स, आज भी नहीं बदला है लुक
ਮਿਸ ਯੂਨੀਵਰਸ ਦਾ ਤਾਜ਼ ਪਹਿਨ ਕੇ ਸੁਸ਼ਮਿਤਾ ਸੇਨ ਵਾਈਟ ਗਾਊਨ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਚਿਹਰੇ 'ਤੇ ਮਾਸੂਮੀਅਤ ਦੀ ਝਲਕ ਸਾਫ਼ ਦੇਖੀ ਜਾ ਸਕਦੀ ਹੈ। ਮਿਸ ਯੂਨੀਵਰਸ ਦੀ ਪ੍ਰਤੀਯੋਗਤਾ ਦੌਰਾਨ ਇਕ ਜਵਾਬ ਨਾਲ ਸੁਸ਼ਮਿਤਾ ਨੇ ਇਹ ਖਿਤਾਬ ਆਪਣੇ ਨਾਮ ਕਰ ਲਿਆ।
इस सवाल के जवाब से सुष्म‍िता ने जीता था मिस यूनिवर्स का ताज
ਦੱਸ ਦੇਈਏ ਕਿ ਇਸ ਦੌਰਾਨ ਮੁਕਾਬਲਾ ਐਸ਼ਵਰਿਆ ਅਤੇ ਸੁਸ਼ਮਿਤਾ ਦਾ ਸੀ। ਇਸ ਦੌਰਾਨ ਸਵਾਲ ਇਹ ਸੀ ਕਿ ਜੇਕਰ ਤੁਸੀਂ ਕਿਸੇ ਇਤਿਹਾਸਿਕ ਘਟਨਾ ਨੂੰ ਬਦਲ ਸਕਦੀ ਤਾਂ ਉਹ ਕੀ ਹੁੰਦੀ? ਇਸ 'ਤੇ ਐਸ਼ਵਰਿਆ ਦਾ ਜਵਾਬ ਸੀ ਕਿ 'ਆਪਣੇ ਜਨਮ ਦਾ ਸਮਾਂ' ਪਰ ਸੁਸ਼ਮਿਤਾ ਨੇ ਕਿਹਾ ਸੀ,'ਇੰਦਰਾ ਗਾਂਧੀ ਦੀ ਮੌਤ'।
इस सवाल के जवाब से सुष्म‍िता ने जीता था मिस यूनिवर्स का ताज
ਫ਼ੈਸ਼ਨ ਸ਼ੋਅ ਦੇ ਸਟੇਜ਼ 'ਤੇ ਇੰਡੀਆ ਦੀ ਨੁਮਾਇੰਦਗੀ ਕਰਦੀ ਸੁਸ਼ਮਿਤਾ ਸੇਨ ਬਲੈਕ ਡਰੈੱਸ 'ਚ ਗਲੈਮਰਸ ਲੱਗ ਰਹੀ ਹੈ। ਉਹ ਆਪਣੀ ਕਿਊਟ ਸਮਾਇਲ ਲਈ ਜਾਣੀ ਜਾਂਦੀ ਹੈ।
सुष्मिता 24 साल पहले बनी थीं मिस यूनिवर्स, आज भी नहीं बदला है लुक
ਮਿਸ ਯੂਨੀਵਰਸ ਦਾ ਤਾਜ਼ ਪਹਿਨਣ ਤੋਂ ਬਾਅਦ ਭਾਵੁਕ ਹੁੰਦੀ ਸੁਸ਼ਮਿਤਾ ਸੇਨ। ਮਿਸ ਯੂਨੀਵਰਸ ਬਨਣ ਦੀਆਂ 24ਵੀਂ ਐਨੀਵਰਸਰੀ 'ਤੇ ਅਦਾਕਾਰਾ ਦੀ ਇਹ ਤਸਵੀਰਾਂ ਫੈਨਸ ਵਿਚਕਾਰ ਵਾਇਰਲ ਹੋ ਰਹੀਆਂ ਹਨ।
Image result for sushmita sen 18 year
ਜਿਸ ਸਮੇਂ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਦਾ ਤਾਜ਼ ਪਾਇਆ ਸੀ, ਉਸ ਵੇਲੇ ਉਹ 18 ਸਾਲ ਦੀ ਸੀ। ਸੁਸ਼ਮਿਤਾ ਦੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਲੁੱਕਸ ਦੀ ਗੱਲ ਕਰੀਏ ਤਾਂ ਅੱਜ ਵੀ ਉਹ ਉਸੇ ਤਰ੍ਹਾਂ ਦਿਖਾਈ ਦਿੰਦੀ ਹੈ।
सुष्मिता 24 साल पहले बनी थीं मिस यूनिवर्स, आज भी नहीं बदला है लुक
ਉਂਝ ਖੁਦ ਨੂੰ ਖੂਬਸੂਰਤ ਬਣਾਏ ਰੱਖਣ ਲਈ ਸੁਸ਼ਮਿਤਾ ਸੇਨ ਨੇ ਬਹੁਤ ਮਿਹਨਤ ਵੀ ਕੀਤੀ ਹੈ। ਉਹ ਫਿੱਟਨੈੱਸ ਫਰੀਕ ਹੈ। ਯੋਗਾ 'ਤੇ ਉਨ੍ਹਾਂ ਦਾ ਪੂਰਾ ਫੋਕਸ ਰਹਿੰਦਾ ਹੈ। ਪਰਫੈਕਟ ਬਾਡੀ ਸ਼ੇਪ 'ਚ ਰਹਿਣ ਲਈ ਸੁਸ਼ਮਿਤਾ ਰੋਜ਼ਾਨਾ ਕਸਰਤ ਅਤੇ ਡਾਈਟ ਦਾ ਧਿਆਨ ਰੱਖਦੀ ਹੈ। 

ਜੇਕਰ ਅਦਾਕਾਰਾ ਦੇ ਇੰਸਟਾਗਰਾਮ ਅਕਾਊਂਟ 'ਤੇ ਗੌਰ ਕੀਤੀ ਜਾਵੇ ਤਾਂ ਉਨ੍ਹਾਂ ਦੇ ਵਰਕਆਊਟ ਕਰਦੇ ਹੋਏ ਕਈ ਵੀਡੀਓਜ਼ ਅਤੇ ਤਸਵੀਰਾਂ ਦੇਖਣ ਨੂੰ ਮਿਲਣਗੀਆਂ। ਹਾਲ ਹੀ 'ਚ ਉਨ੍ਹਾਂ ਨੇ ਐਬਸ ਦਿਖਾਉਂਦੇ ਹੋਏ ਇਹ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨਾਲ ਉਨ੍ਹਾਂ ਦੀ ਫਿੱਟਨੈੱਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 

सुष्मिता 24 साल पहले बनी थीं मिस यूनिवर्स, आज भी नहीं बदला है लुक
ਸੁਸ਼ਮਿਤਾ ਸੇਨ 42 ਸਾਲ ਦੀ ਹੈ ਪਰ ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾਂ ਲਗਾਉਣਾ ਮੁਸ਼ਕਿਲ ਹੈ। ਸੁਸ਼ਮਿਤਾ ਅਕਸਰ ਇਵੈਂਟਸ 'ਚ ਨਜ਼ਰ ਆਉਂਦੀ ਹੈ।
सुष्मिता 24 साल पहले बनी थीं मिस यूनिवर्स, आज भी नहीं बदला है लुक
ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਜ਼ਬਰਦਸਤ ਫੈਨਜ਼ ਦੀ ਲਿਸਟ ਵਧਦੀ ਜਾ ਰਹੀ ਹੈ।
Image result for sushmita sen
ਇਹ ਉਨ੍ਹਾਂ ਦੀ ਖੂਬਸੂਰਤੀ ਦਾ ਹੀ ਕਮਾਲ ਹੈ ਕਿ ਫ਼ੈਸ਼ਨ ਸ਼ੋਅ 'ਚ ਜਦੋਂ ਵੀ ਉਹ ਵਾਕ ਕਰਦੀ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿੱਕੀਆ ਰਹਿ ਜਾਂਦੀਆਂ ਹਨ।


Tags: Sushmita SenMiss Universe

Edited By

Manju

Manju is News Editor at Jagbani.