FacebookTwitterg+Mail

ਵਰਕਆਊਟ ਦੀ ਤਸਵੀਰ ਨਾਲ ਮੁੜ ਚਰਚਾ 'ਚ ਆਈ ਸੁਸ਼ਮਿਤਾ ਸੇਨ

sushmita sen
02 November, 2018 02:02:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ 'ਚ ਆਏ ਇਕ ਨਵੇਂ ਸ਼ਖਸ ਦੀ ਵਜ੍ਹਾ ਚਰਚਾ 'ਚ ਹੈ। ਇਹ ਹੈ ਮਾਡਲ ਰੋਹਮਨ ਸ਼ੌਲ। ਪਿਛਲੇ ਦਿਨੀਂ ਸ਼ੌਲ ਤੇ ਸੁਸ਼ਮਿਤਾ ਤਾਜ ਮਹਿਲ ਘੁੰਮਣ ਗਏ ਸਨ, ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ। ਹੁਣ ਸੁਸ਼ਮਿਤਾ ਦੀ ਇਕ ਹੋਰ ਨਵੀਂ ਤਸਵੀਰ ਚਰਚਾ 'ਚ ਹੈ, ਜਿਸ 'ਚ ਉਹ ਕਿਸੇ ਹੋਰ ਵਿਅਕਤੀ ਨਾਲ ਵਰਕਆਊਟ ਕਰਦੀ ਦਿਖਾਈ ਦੇ ਰਹੀ ਹੈ।

ਇਹ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, “He’s younger & taller, I am wiser & tougher” perrrrrfect!!! “Love too is a discipline” hands on #hand stand #sharing #strength #love #stillness ❤️ I love you guys!!!'। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸੁਸ਼ਮਿਤਾ ਨੇ ਆਪਣੀ ਲਵ ਲਾਈਫ 'ਚ ਰੋਹਮਨ ਦੀ ਐਂਟਰੀ ਨੂੰ ਅਧਿਕਾਰਕ ਕਰ ਦਿੱਤਾ ਹੈ। ਬੀਤੇ ਦਿਨੀਂ ਦੋਹਾਂ ਨੂੰ ਮੁੰਬਈ ਫੈਸ਼ਨ ਵੀਕ 'ਚ ਇਕੱਠੇ ਦੇਖਿਆ ਗਿਆ ਸੀ।


Tags: Sushmita Sen Rohman Shawl Instagram Workout Viral Bollywood Actress

About The Author

Kapil Kumar

Kapil Kumar is content editor at Punjab Kesari