FacebookTwitterg+Mail

ਬੁਆਏਫਰੈਂਡ ਨਾਲ ਵਿਆਹ ਦੀਆਂ ਖਬਰਾਂ 'ਤੇ ਖੁੱਲ੍ਹ ਕੇ ਬੋਲੀ ਸੁਸ਼ਮਿਤਾ (ਵੀਡੀਓ)

sushmita sen
11 November, 2018 02:28:29 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ 'ਚ ਆਏ ਇਕ ਨਵੇਂ ਸ਼ਖਸ ਦੀ ਵਜ੍ਹਾ ਖੂਬ ਚਰਚਾ 'ਚ ਹੈ। ਇਹ ਹੈ ਮਾਡਲ ਰੋਹਮਨ ਸ਼ੌਲ। ਬੀਤੇ ਦਿਨੀਂ ਸ਼ੌਲ ਤੇ ਸੁਸ਼ਮਿਤਾ ਤਾਜ ਮਹਿਲ ਘੁੰਮਣ ਗਏ, ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਦੋਹਾਂ ਦੇ ਵਿਆਹ ਦੀਆਂ ਖਬਰਾਂ ਸੁਰਖੀਆਂ 'ਚ ਆ ਗਈਆਂ। ਇਸ 'ਤੇ ਬਿਨਾਂ ਦੇਰ ਕੀਤੇ ਸੁਸ਼ਮਿਤਾ ਖੁੱਲ੍ਹ ਕੇ ਸਾਹਮਣੇ ਆਈ।

ਦਰਸਅਲ, ਸੁਸ਼ਮਿਤਾ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ, ''ਜਦੋਂ ਦੁਨੀਆ ਅੰਦਾਜ਼ਾ ਲਗਾਉਂਦੀ ਹੈ, ਮੈਂ ਟ੍ਰੇਨ ਹੁੰਦੀ ਹਾਂ। ਇਸ ਸਭ ਗੱਲਾਂ ਬੇਕਾਰ ਹਨ, ਅਜੇ ਵਿਆਹ ਦਾ ਇਰਾਦਾ ਨਹੀਂ, ਲਾਈਫ ਦਾ ਰੋਮਾਂਸ ਚੱਲ ਰਿਹਾ ਹੈ। ਪਹਿਲਾਂ ਵੀ ਕਹਿ ਚੁੱਕੀ ਹਾਂ, ਸੱਚ ਬਿਆਨ ਕਰ ਰਹੀ ਹਾਂ, ਸਭ ਨੂੰ ਪਿਆਰ''।

ਦੱਸਣਯੋਗ ਹੈ ਕਿ ਸੁਸ਼ਮਿਤਾ ਨੇ ਦੀਵਾਲੀ ਮੌਕੇ ਇਕ ਵਾਰ ਫਿਰ ਰੋਹਮਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ। ਇਸ ਦੇ ਨਾਲ ਹੀ ਇਹ ਚਰਚਾ ਵੀ ਸ਼ੁਰੂ ਹੋ ਗਈ ਕਿ ਸੁਸ਼ਮਿਤਾ ਤੇ ਰੋਹਮਨ ਅਗਲੇ ਸਾਲ ਵਿਆਹ ਕਰ ਸਕਦੇ ਹਨ।


Tags: Sushmita Sen Rohman Shawl Instagram Workout Marriage Bollywood Actress

Edited By

Kapil Kumar

Kapil Kumar is News Editor at Jagbani.