ਮੁੰਬਈ(ਬਿਊਰੋ)— ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਦੀ ਹੌਟ ਅਦਾਕਾਰਾ ਸੁਸ਼ਮਿਤਾ ਸੇਨ ਨੇ 19 ਨਵੰਬਰ ਨੂੰ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਸੁਸ਼ਮਿਤਾ ਨੇ ਆਪਣੇ ਪ੍ਰੇਮੀ ਰੋਹਮਨ ਤੇ ਪਰਿਵਾਰ ਨਾਲ ਆਪਣਾ ਜਨਮਦਿਨ ਖਾਸ ਤਰੀਕੇ ਨਾਲ ਮਨਾਇਆ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਸੁਸ਼ਮਿਤਾ ਦੇ ਇਸ ਜਨਮਦਿਨ ਨੂੰ ਰੋਹਮਨ ਨੇ ਕਾਫੀ ਖਾਸ ਬਣਾਇਆ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਈ।
ਦੱਸ ਦੇਈਏ ਕਿ ਸੁਸ਼ਿਮਤਾ ਸੇਨ ਦੇ ਬਰਥਡੇ ਦਾ ਸੈਲੀਬ੍ਰੇਸ਼ਨ ਦੁਬਈ 'ਚ ਹੋਇਆ। ਇਸ ਤਸਵੀਰ 'ਚ ਸੁਸ਼ਮਿਤਾ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ।
ਇਸ ਮੌਕੇ ਉਸ ਦਾ ਭਰਾ ਰਾਜੀਵ ਸੇਨ ਵੀ ਮੌਜੂਦ ਸੀ। ਸੁਸ਼ਮਿਤਾ ਸੇਨ ਦਾ ਕੇਕ ਬਹੁਤ ਹੀ ਖੂਬਸੂਰਤ ਸੀ।
ਕੇਕ 'ਤੇ ਸੁਸ਼ਮਿਤਾ ਤੇ ਉਸ ਦੇ ਪ੍ਰੇਮੀ ਦੀ ਤਸਵੀਰ ਬਣਵਾਈ ਗਈ ਸੀ। ਇਸ ਦੌਰਾਨ ਰੋਹਮਨ ਨਾਲ ਸੁਸ਼ਮਿਤਾ ਸੇਨ ਕਾਫੀ ਖੁਸ਼ ਨਜ਼ਰ ਆਈ।
ਬਰਥਡੇ ਪਾਰਟੀ ਦਾ ਇੰਨਾ ਵਧੀਆ ਇੰਤਜ਼ਾਮ ਦੇਖ ਕੇ ਵੀ ਸੁਸ਼ਮਿਤਾ ਸੇਨ ਭਾਵੁਕ ਹੋ ਗਈ।
ਇਹ ਸਾਰੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।