FacebookTwitterg+Mail

ਸੁਸ਼ਮਿਤਾ ਸੇਨ ਨੇ ਇਸ ਮਾਮਲੇ 'ਚ ਬੱਚਨ ਪਰਿਵਾਰ ਦੀ ਨੂੰਹ ਨੂੰ ਦਿੱਤੀ ਸੀ ਮਾਤ

sushmita sen and aishwarya rai
04 June, 2019 04:50:16 PM

ਮੁੰਬਈ (ਬਿਊਰੋ) — ਮਿਸ ਯੂਨੀਵਰਸ ਰਹੀ ਸੁਸ਼ਮਿਤਾ ਸੇਨ ਹਮੇਸ਼ਾ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਉਂਦੀ ਹੈ। ਇਹੀ ਅੰਦਾਜ਼ ਉਸ ਨੂੰ ਹੋਰਾਂ ਸੈਲੀਬ੍ਰਿਟੀਜ਼ ਤੋਂ ਵੱਖਰਾ ਕਰਦਾ ਹੈ। ਸੁਸ਼ਮਿਤਾ ਸੇਨ ਨੇ ਐਸ਼ਵਰਿਆ ਰਾਏ ਬੱਚਨ ਨੂੰ ਪਿੱਛੇ ਛੱਡ ਕੇ ਫੇਮਿਨਾ ਮਿਸ ਇੰਡੀਆ ਦਾ ਖਿਤਾਬ ਹਾਸਲ ਕੀਤਾ ਸੀ, ਜਿਸ ਤੋਂ ਬਾਅਦ ਉਹ ਸਾਲ 1994 'ਚ ਮਿਸ ਯੂਨੀਵਰਸ ਬਣੀ ਸੀ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕੋਲਡ ਵਾਰ ਵੀ ਚੱਲ ਰਿਹਾ ਹੈ ਪਰ ਇਸ ਨੂੰ ਲੈ ਕੇ ਸੁਸ਼ਮਿਤਾ ਸੇਨ ਨੇ ਹੁਣ ਖੁਲਾਸਾ ਕੀਤਾ ਹੈ। ਸੁਸ਼ਮਿਤਾ ਸੇਨ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਮੇਰੇ ਤੇ ਐਸ਼ਵਰਿਆ ਰਾਏ ਬੱਚਨ 'ਚ ਕੋਲਡਵਾਰ ਵਰਗਾ ਕੁਝ ਵੀ ਨਹੀਂ ਸੀ। ਐਸ਼ਵਰਿਆ ਹੋਰਾਂ ਲੋਕਾਂ ਨਾਲੋਂ ਵੱਖਰੀ ਹੈ।

Punjabi Bollywood Tadka
ਕੋਲਡ ਵਾਰ ਵਾਲੀ ਗੱਲ ਬਿਲਕੁਲ ਬਕਵਾਸ ਹੈ। ਜਦੋਂ ਸੁਸ਼ਮਿਤਾ ਸੇਨ ਤੋਂ ਪੁੱਛਿਆ ਗਿਆ ਕਿ ਉਹ ਐਸ਼ਵਰਿਆ ਨੂੰ ਦੋਸਤ ਕਹੇਗੀ ਤਾਂ ਉਸ ਨੇ ਕਿਹਾ ਕਿ ਸਾਨੂੰ ਇਕ-ਦੂਜੇ ਨਾਲ ਸਮਾਂ ਬਿਤਾਉਣਾ ਹੋਵੇਗਾ। ਇਕ ਇੰਟਰਵਿਊ 'ਚ ਸੁਸ਼ਮਿਤਾ ਸੇਨ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ਪਰ ਇਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਸੁਸ਼ਮਿਤਾ ਸੇਨ ਦਾ ਜਵਾਬ ਸੀ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਇਸ ਗੱਲ ਨੂੰ ਲੈ ਕੇ ਦੋਵਾਂ 'ਚ ਮਨ-ਮੁਟਾਅ ਤਾਂ ਜ਼ਰੂਰ ਸੀ ।

Punjabi Bollywood Tadka


Tags: Sushmita SenMiss UniverseMiss World pageantsAishwarya RaiBollywood Celebrity

Edited By

Sunita

Sunita is News Editor at Jagbani.