FacebookTwitterg+Mail

ਭਰਾ ਦੇ ਵਿਆਹ 'ਚ ਸੁਸ਼ਮਿਤਾ ਨੇ ਪ੍ਰੇਮੀ ਨਾਲ ਡਾਂਸ ਫਲੋਰ 'ਤੇ ਪਾਈ ਧਮਾਲ, ਵੀਡੀਓ ਵਾਇਰਲ

sushmita sen and beau rohman shawl dance rajeev sen s wedding
20 June, 2019 04:31:08 PM

ਮੁੰਬਈ(ਬਿਊਰੋ)— ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਰਾਜੀਵ ਸੇਨ ਨੇ 16 ਜੂਨ ਆਪਣੀ ਗਰਲਫਰੈਂਡ ਚਾਰੂ ਅਸੋਪਾ ਨਾਲ ਵਿਆਹ ਕਰਵਾਇਆ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੁਸ਼ਮਿਤਾ ਸੇਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਭਰਾ ਦੇ ਸੰਗੀਤ ਰਸਮ ਵਾਲੇ ਪ੍ਰੋਗਰਾਮ ਦੀ ਵੀਡੀਓ ਸਾਂਝੀ ਕੀਤੀ ਹੈ।


ਇਸ ਵੀਡੀਓ 'ਚ ਸੁਸ਼ਮਿਤਾ ਆਪਣੇ ਬੁਆਏਫਰੈਂਡ ਰੋਹਮਨ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਸੁਸ਼ਮਿਤਾ ਨੇ ਲਿਖਿਆ,''ਸੰਗੀਤ ਤੇ ਫਿਰ ਧਮਾਲ।'' ਦੱਸ ਦੇਈਏ ਕਿ ਇਹ ਇਕ ਪ੍ਰਾਈਵੇਟ ਵਿਆਹ ਸੀ, ਜਿਸ 'ਚ ਦੋਵਾਂ ਪਾਸਿਆਂ ਤੋਂ ਸਿਰਫ ਪਰਿਵਾਰ ਵਾਲੇ ਅਤੇ ਖਾਸ ਦੋਸਤ ਹੀ ਸ਼ਾਮਿਲ ਹੋਏ ਸਨ। ਦਰਸ਼ਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


Tags: Sushmita SenRohman ShawlRajeev SenCharu AsopaWeddingVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari