ਮੁੰਬਈ— ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਨੇ ਬੀਤੇ ਸੋਮਵਾਰ ਨੂੰ ਵੱਡੀ ਬੇਟੀ ਰੇਨੀ ਦਾ ਜਨਮਦਿਨ ਮਨਾਇਆ। ਰੇਨੀ 18 ਸਾਲ ਦੀ ਹੋ ਗਈ ਹੈ। ਇਸ ਮੌਕੇ ਬੇਟੀ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਸ਼ੇਅਰ ਕਰਦਿਆਂ ਸੁਸ਼ਮਿਤਾ ਨੇ ਭਾਵੁਕ ਕਰਨ ਵਾਲਾ ਸੁਨੇਹਾ ਲਿਖਿਆ ਹੈ। ਤਸਵੀਰ ਸ਼ੇਅਰ ਕਰਦਿਆਂ ਸੁਸ਼ਮਿਤਾ ਨੇ ਲਿਖਿਆ ਕਿ ਬੇਟੀ ਰੇਨੀ ਨਾਲ ਉਹ ਵੀ ਮਾਂ ਦੇ ਰੂਪ 'ਚ 18 ਸਾਲ ਦੀ ਹੋ ਗਈ ਹੈ। ਅੱਗੇ ਸੁਸ਼ਮਿਤਾ ਨੇ ਲਿਖਿਆ, 'We are #Eighteen 💃🏻💃🏻😇❤️😍🎵A night of #epiphany ❤️ my petite #firstlove turned #18yrsold yesterday as I turned 18yrs old as a #maa 😇💃🏻❤️what a journey it's been!!!!❤️Happyyyyyy Birthday My beautiful Renée Shona, welcome to being an Adult!!!! 😍💃🏻❤️😊May God always fill your life with great health, happiness and courage, may you saunter through life in those #stilettos in great balance!!!👍😘❤️ bring it on Renster!!!😉😁👍🎵❤️I love you..beyond!!!! Maa❤️😍😘#cheers 🍷🎵😍' ਦੱਸਣਯੋਗ ਹੈ ਕਿ ਸੁਸ਼ਮਿਤਾ ਦੋ ਬੇਟੀਆਂ ਦੀ ਸਿੰਗਲ ਮਦਰ ਹੈ। ਸੁਸ਼ਮਿਤਾ ਨੇ 25 ਸਾਲ ਦੀ ਉਮਰ 'ਚ ਰੇਨੀ ਨੂੰ ਗੋਦ ਲਿਆ ਸੀ। ਬਾਅਦ 'ਚ ਸਾਲ 2010 'ਚ ਉਸ ਨੇ ਦੂਜੀ ਬੇਟੀ ਅਲੀਸ਼ਾ ਨੂੰ ਗੋਦ ਲਿਆ। ਜਨਮਦਿਨ ਮਨਾਉਣ ਦੀ ਇਹ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ ਹੈ, ਜਿਸ 'ਚ ਉਸ ਦੀ ਦੂਜੀ ਬੇਟੀ ਅਲੀਸ਼ਾ ਵੀ ਮੌਜੂਦ ਹੈ। ਸੁਸ਼ਮਿਤਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ ਤੇ ਦੋਵਾਂ ਬੇਟੀਆਂ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।