FacebookTwitterg+Mail

ਅਕਸ਼ੈ ਦੇ ਗਾਣੇ 'ਤੇ ਸੁਸ਼ਮਿਤਾ ਦੀ ਧੀ ਡਾਂਸ ਵੀਡੀਓ ਵਾਇਰਲ

sushmita sen daughter alisaha dance on akshay kumar song maahi ve
09 June, 2019 06:53:33 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਖੁਦ ਇਕ ਬਿਹਤਰੀਨ ਡਾਂਸਰ ਹੈ। ਇਸ ਮਾਮਲੇ 'ਚ ਉਨ੍ਹਾਂ ਦੀ ਬੇਟੀ ਅਲੀਸ਼ਾ ਵੀ ਘੱਟ ਨਹੀਂ ਹੈ।ਹਾਲ ਹੀ 'ਚ ਸੁਸ਼ਮਿਤਾ ਸੇਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।ਜਿਸ 'ਚ ਉਨ੍ਹਾਂ ਦੀ ਧੀ ਅਕਸ਼ੈ ਕੁਮਾਰ ਦੀ ਫਿਲਮ ਦੇ ਗੀਤ 'ਮਾਹੀ ਵੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।ਇਸ ਵਡੀਓ 'ਚ ਅਲੀਸ਼ਾ ਦੇ ਨਾਲ ਉਸਦੀ ਬੈਸਟ ਫਰੈਂਡ ਏਲੈਕਸਾ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੀ ਕੈਪਸ਼ਨ 'ਚ ਸੁਸ਼ਮਿਤਾ ਨੇ ਲਿਖਿਆ ਹੈ।"what fun sleepovers can be!! Alisah & her best friend Alexa all dressed up like twins & just living the moment beyond cute!!!"


ਇਕ ਇੰਟਰਵੀਊ 'ਚ ਸੁਸ਼ਮਿਤਾ ਦਾ ਕਹਿਣਾ ਸੀ ਫਿਲਮਾਂ ਤੋਂ ਬ੍ਰੇਕ ਲੈਣ ਤੋਂ ਪਹਿਲਾਂ ਸਾਲ 2010 'ਚ ਅਲੀਸ਼ਾ ਨੂੰ ਗੋਦ ਲਿਆ ਸੀ।ਉਸ ਸਮੇਂ ਉਨ੍ਹਾਂ ਦੀ ਇਕ ਬੰਗਾਲੀ ਫਿਲਮ 'ਨਿਰਬਾਕ' ਰਿਲੀਜ਼ ਹੋਈ ਸੀ।ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਆਪਣੀ ਵੱਡੀ ਧੀ ਰੇਨੀ ਨਾਲ ਸਮਾਂ ਨਾਂ ਬਿਤਾਉਣ ਦਾ ਅਫਸੋਸ ਹੈ।ਸੁਸ਼ਮਿਤਾ ਨੇ ਆਪਣੀ ਪਿਛਲੀ ਫਿਲਮ 'ਨੋ ਪ੍ਰੋਬਲਮ' ਸਾਲ 2010 'ਚ ਕੀਤੀ ਸੀ । ਹਾਲਾਂਕਿ ਲੋਕ ਉਨ੍ਹਾਂ ਨੂੰ ਕਹਿੰਦੇ ਸਨ ਜਦੋਂ ਤੱਕ ਤੁਸੀ ਯੰਗ ਹੋ ਫਿਲਮਾਂ ਕਰੋ ਪਰ ਸੁਸ਼ਮਿਤਾ ਨੇ ਫਿਲਮਾਂ ਨਾਲੋ ਜ਼ਿਆਦਾ ਤਵੱਜੋਂ ਆਪਣੀਆਂ ਧੀਆਂ ਨੂੰ ਦਿੱਤੀ ।


Tags: Sushmita SenDaughter AlisahaBollywood UpdateBollywood Actress

Edited By

Lakhan

Lakhan is News Editor at Jagbani.