ਮੁੰਬਈ(ਬਿਊਰੋ)- ਅੱਜ ਤੋਂ 26 ਸਾਲ ਪਹਿਲਾਂ ਸਾਲ 1994 ਵਿਚ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਅੱਜ 21 ਮਈ ਨੂੰ ਸੁਸ਼ਮਿਤਾ ਨੂੰ ਮਿਸ ਯੂਨੀਵਰਸ ਬਣੇ ਹੋਏ 26 ਸਾਲ ਹੋ ਗਏ ਹਨ ਅਤੇ ਇਸ ਖਾਸ ਦਿਨ ’ਤੇ ਉਨ੍ਹਾਂ ਦੇ ਬੁਆਏਫਰੈਂਡ ਨੇ ਰੋਹਮਨ ਸ਼ਾਲ ਨੇ ਆਪਣੀ ਜਾਨ ਨੂੰ ਰੋਮਾਂਟਿਕ ਤਰੀਕੇ ਨਾਲ ਵਧਾਈ ਦਿੱਤੀ ਹੈ।
ਰੋਹਮਨ ਸੁਸ਼ਮਿਤਾ ਲਈ ਅਕਸਰ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਉਨ੍ਹਾਂ ਦਾ ਇੰਸਟਾਗ੍ਰਾਮ ਦੇਖੋ ਤਾਂ ਤੁਹਾਨੂੰ ਉਨ੍ਹਾਂ ਦੀ ਅਤੇ ਸੁਸ਼ਮਿਤਾ ਦੀ ਕਈ ਸਾਰੀਆਂ ਰੋਮਾਂਟਿਕ ਤਸਵੀਰਾਂ ਮਿਲ ਜਾਣਗੀਆਂ। ਇਸ ਖਾਸ ਦਿਨ ’ਤੇ ਰੋਹਮਨ ਨੇ ਆਪਣੇ ਇੰਸਟਾਗ੍ਰਾਮ ’ਤੇ ਸੁਸ਼ਮਿਤਾ ਦੀਆਂ ਤਸਵੀਰਾਂ ਦਾ ਇਕ ਕੋਲਾਜ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਮਿਸ ਯੂਨੀਵਰਸ ਦਾ ਕਰਾਊਨ ਪਹਿਨੇ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੋਹਮਨ ਨੇ ਲਿਖਿਆ, ‘‘26 ਸਾਲ ਹੋ ਗਏ ਜਾਨ... ਤੁਸੀਂ ਸਾਨੂੰ ਸਾਰਿਆ ਨੂੰ ਬਹੁਤ ਗਰਵ ਮਹਿਸੂਸ ਕਰਵਾਇਆ ਅਤੇ ਹੁਣ ਤੱਕ ਕਰਵਾ ਰਹੀ ਹੋ’’। ਆਈ ਲਵ ਯੂ ਸੁਸ਼ਮਿਤਾ ਸੇਨ।
ਦੱਸ ਦੇਈਏ ਕਿ ਸੁਸ਼ਮਿਤਾ ਅਤੇ ਰੋਹਮਨ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਫੈਨਜ਼ ਵੀ ਦੋਵਾਂ ਨੂੰ ਵਿਆਹ ਦੇ ਬੰਧਨ ਵਿਚ ਬੱਝਦੇ ਦੇਖਣਾ ਚਾਹੁੰਦੇ ਹਨ। ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ’ਤੇ ਸੁਸ਼ਮਿਤਾ ਦੇ ਇਕ ਫੈਨ ਨੇ ਪੁੱਛ ਵੀ ਲਿਆ ਸੀ ਕਿ ਉਹ ਅਤੇ ਰੋਹਮਨ ਕਦੋਂ ਵਿਆਹ ਕਰਨਗੇ। ਹਾਲਾਂਕਿ ਸੁਸ਼ਮਿਤਾ ਨੇ ਇਸ ਜਵਾਬ ਟਾਲ ਦਿੱਤਾ ਸੀ। ਫੈਨ ਦੇ ਇਸ ਸਵਾਲ ’ਤੇ ਉਹ ਹੱਸੀ ਅਤੇ ਉਨ੍ਹਾਂ ਨੇ ਰੋਹਮਨ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ। ਰੋਹਮਨ ਨੇ ਸੁਸ਼ਮਿਤਾ ਵੱਖ ਦੇਖ ਕੇ ਕਿਹਾ ਕਿ ਜਦੋਂ ਵੀ ਇਹ ਹਾਂ ਕਹਿ ਦੇਣ ਮੈਂ ਵਿਆਹ ਲਈ ਤਿਆਰ ਹਾਂ।