ਮੁੰਬਈ (ਬਿਊਰੋ)— MTV ਦੇ ਮਸ਼ਹੂਰ ਰਿਐਲਿਟੀ ਸ਼ੋਅ 'ਰੌਡੀਜ਼' ਨੇ ਇੰਡਸਟਰੀ ਨੂੰ ਕਈ ਨਵੇਂ ਚਿਹਰੇ ਦਿੱਤੇ ਹਨ, ਜਿਹੜੇ ਅੱਜ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ 'ਚ ਸ਼ਾਮਲ ਹਨ। ਜੀ ਹਾਂ, ਅਸੀਂ ਗੱਲ ਕਰੇ ਰਹੇ ਹਾਂ ਰਿਐਲਿਟੀ ਸ਼ੋਅ 'ਰੌਡੀਜ਼' ਦੀ ਸਾਬਕਾ ਮੁਕਾਬਲੇਬਾਜ਼ ਸੁਜ਼ਾਨਾ ਮੁਖਰਜੀ ਦੀ। ਸ਼ੁਜ਼ਾਨਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ।

ਸੁਜ਼ਾਨਾ ਰੌਡੀਜ਼ ਦੇ ਛੇਵੇਂ ਸੀਜ਼ਨ 'ਚ ਨਜ਼ਰ ਆਈ ਸੀ। ਸੁਜ਼ਾਨਾ ਕਾਫੀ ਖੂਬਸੂਰਤ ਹੈ। ਉਸ ਦੀ ਖੂਬਸੂਰਤੀ ਅਜਿਹੀ ਹੈ ਕਿ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲਏ। ਸੁਜ਼ਾਨਾ ਅਕਸਰ ਇੰਸਟਾਗ੍ਰਾਮ 'ਤੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਰਹਿੰਦੀ ਹੈ।ਹਾਲ ਹੀ 'ਚ ਸੁਜ਼ਾਨਾ ਨੇ ਇਕ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸੁਜ਼ਾਨਾ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ ਸੁਜ਼ਾਨਾ ਨੇ ਮਸ਼ਹੂਰ ਫੋਟੋਗ੍ਰਾਫਰ ਅਮਿਤ ਖੰਨਾ ਦੇ ਸਾਲਾਨਾ ਕੈਲੰਡਰ ਲਈ ਫੋਟੋਸ਼ੂਟ ਕਰਵਾਇਆ ਹੈ। ਇਨ੍ਹਾਂ 'ਚ ਤਸਵੀਰਾਂ 'ਚ ਸੁਜ਼ਾਨਾ ਦਾ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ।



