FacebookTwitterg+Mail

ਸਵਰਾ ਭਾਸਕਰ ਹੁਣ ਸਕ੍ਰਿਪਟ ਲਿਖਣ ਦੀ ਕਰ ਰਹੀ ਹੈ ਕੋਸ਼ਿਸ਼

    1/2
28 December, 2016 10:23:15 AM
ਮੁੰਬਈ—ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਦੱਸਿਆ ਕਿ ਫਿਲਮ ਨਰਦੇਸ਼ਿਕ ਬਣਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਹ ਫਿਲਮ ਦੀ ਕਹਾਣੀ 'ਤੇ ਕੰਮ ਕਰ ਰਹੀ ਹੈ, ਜਿਸ 'ਚ ਉਹ ਖੁਦ ਐਕਟਿੰਗ ਕਰਨਾ ਚਾਹੁੰਦੀ ਹੈ।
ਸਵਰਾ ਨੇ ਹਾਲ ਹੀ 'ਚ ਗੱਲਬਾਤ ਕਰਦੇ ਕਿਹਾ, ''ਫਿਲਮ ਨਿਰਦੇਸ਼ਨ ਦੀ ਕੋਈ ਯੋਜਨਾ ਨਹੀਂ ਹੈ ਪਰ ਮੈਂ ਕਹਾਣੀ ਲਿਖ ਰਹੀ ਹੈ। ਫਿਲਮ 'ਤਨੂੰ ਵੇਡਜ਼ ਮਨੂੰ' 'ਚ ਦਿਖਾਈ ਦੇਣ ਤੋਂ ਬਾਅਦ ਕਾਫੀ ਮੁਸ਼ਕਿਲ ਸਮਾਂ ਸੀ ਅਤੇ ਮੈਨੂੰ ਨਹੀਂ ਪਤਾ ਲੱਗਦਾ ਹੈ ਕਿ ਪੀਆਰ ਅਤੇ ਪ੍ਰਚਾਰਕਾ ਨੇ ਕਿਵੇ ਕੰਮ ਕੀਤਾ, ਮੈਨੂੰ ਲੱਗਿਆ ਕਿ ਮੇਰੇ ਕੰਮ ਦੀ ਸਹਾਰਨਾ ਕੀਤੀ ਗਈ ਅਤੇ ਮੈਨੂੰ ਕੰਮ ਮਿਲੇਗਾ ਪਰ ਕੁਝ ਇਸ ਤਰ੍ਹਾਂ ਨਹੀਂ ਹੋਇਆ। ਇਸ ਲਈ ਮੈਂ ਕਹਾਣੀ ਲਿਖ ਰਹੀ ਹਾਂ।''
ਉਸ ਨੇ ਕਿਹਾ ਇਹ ਇਕ ਲਵ ਸਟਰਗਲ ਹੈ ਅਤੇ ਜਦੋ ਵੀ ਇਹ ਫਿਲਮ ਬਣੇਗੀ ਤਾਂ ਇਸ 'ਤੇ ਕੰਮ ਕਰਨਾ ਚਾਹੁੰਦੀ ਹਾਂ. ਸਵਰਾ ਨੇ ਦੱਸਿਆ ਕਿ ਉਹ ਕਾਮੇਡੀ ਸਕ੍ਰਿਪਟ ਵੀ ਲਿਖ ਰਹੀ ਹਾਂ।

Tags: ਸਵਰਾ ਭਾਸਕਰਸਕ੍ਰਿਪਟ ਤਨੂੰ ਵੇਡਜ਼ ਮਨੂੰSvara Bhaskar scripttanu weds manu