FacebookTwitterg+Mail

WoW 'ਸਵੈਗ ਸੇ ਸਵਾਗਤ' ਬਣਿਆ ਸਭ ਤੋਂ ਵਧ ਦੇਖਿਆ ਜਾਣ ਵਾਲਾ ਭਾਰਤੀ ਗੀਤ

swag se swagat
22 September, 2018 04:52:03 PM

ਮੁੰਬਈ (ਬਿਊਰੋ)— ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਨਾਂ ਸਾਲ 2017-18 ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਲਿਸਟ 'ਚ ਸ਼ਾਮਲ ਹੈ। ਇਸ ਫਿਲਮ ਨੇ ਰਿਲੀਜ਼ ਦੇ ਤੀਜੇ ਦਿਨ ਹੀ 50 ਕਰੋੜ ਦਾ ਆਂਕੜਾ ਪਾਰ ਕਰ ਲਿਆ ਸੀ ਤਾਂ ਉੱਥੇ ਬਜਟ ਤੋਂ ਦੁੱਗਣੀ ਕਮਾਈ ਕਰਦੇ ਹੋਏ ਸਲਮਾਨ ਬਾਲੀਵੁੱਡ ਦੇ ਟਾਈਗਰ ਬਣ ਗਏ ਸਨ। 'ਟਾਈਗਰ ਜ਼ਿੰਦਾ ਹੈ' ਫਿਲਮ ਨੂੰ ਰਿਲੀਜ਼ ਹੋਏ 9 ਮਹੀਨੇ ਬੀਤ ਚੁੱਕੇ ਹਨ ਅਤੇ ਹੁਣ ਇਸ ਫਿਲਮ ਦੇ ਨਾਂ ਇਕ ਨਵਾਂ ਰਿਕਾਰਡ ਜੁੜ ਗਿਆ ਹੈ। 'ਸਵੈਗ ਸੇ ਸਵਾਗਤ' ਗੀਤ ਨੂੰ ਯੂਟਿਊਬ 'ਤੇ 600 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

Punjabi Bollywood Tadka

ਇੰਨੇ ਵਿਊਜ਼ ਮਿਲਣ ਤੋਂ ਬਾਅਦ ਸਲਮਾਨ ਖਾਨ ਦੀ ਫਿਲਮ ਦਾ ਇਹ ਗੀਤ ਭਾਰਤ ਦਾ ਪਹਿਲਾ ਹਿੱਟ ਗੀਤ ਬਣ ਗਿਆ ਹੈ, ਜਿਸ ਨੂੰ ਇੰਨੇ ਜ਼ਿਆਦਾ ਵਿਊਜ਼ ਮਿਲੇ ਹਨ। ਇਸ ਗੀਤ ਨੂੰ ਵਿਸ਼ਾਲ-ਸ਼ੇਖਰ ਦੀ ਜੋੜੀ ਨੇ ਕੰਪੋਜ ਕੀਤਾ ਸੀ, ਜਿਸ ਦੀ ਸ਼ੂਟਿੰਗ ਗ੍ਰੀਸ ਤੋਂ ਇਲਾਵਾ ਕਈ ਹੋਰ ਜਗ੍ਹਾ ਹੋਈ ਸੀ। ਇਸ ਗੀਤ 'ਚ 100 ਡਾਂਸਰਸ ਨੂੰ ਲਿਆ ਗਿਆ ਸੀ। ਇਹ ਗੀਤ ਇਸ ਲਈ ਵੀ ਮਸ਼ਹੂਰ ਹੋਇਆ ਸੀ ਕਿਉਂਕਿ ਇਸ ਗੀਤ ਨਾਲ ਵੱਡੇ ਪਰਦੇ 'ਤੇ ਕੈਟਰੀਨਾ ਅਤੇ ਸਲਮਾਨ 5 ਸਾਲ ਬਾਅਦ ਵੱਡੀ ਸਕ੍ਰੀਨ 'ਤੇ ਇਕੱਠੇ ਨਜ਼ਰ ਆਏ ਸਨ।

Punjabi Bollywood Tadka

ਗੀਤ 'ਚ ਦੋਹਾਂ ਦੀ ਕੈਮਿਸਟਰੀ ਅਤੇ ਡਾਂਸ ਮੂਵਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਤੁਹਾਨੂੰ ਦੱਸ ਦੇਈਏ ਕਿ 'ਸਵੈਗ ਸੇ ਕਰੇਂਗੇ ਸਬਕਾ ਸਵਾਗਤ' ਗੀਤ ਦੇ ਅਰੇਬਿਕ ਵਰਜ਼ਨ ਨੂੰ ਰਬਿਹ ਅਤੇ ਬ੍ਰਿਗਿਟੀ ਨੇ ਗਾਇਆ ਸੀ। ਇਸ ਗੀਤ ਨੂੰ ਹਿੰਦੀ 'ਚ ਮੁਹੰਮਦ ਜਦ ਮਲਕ ਨੇ ਟ੍ਰਾਂਸਲੇਟ ਕੀਤਾ ਸੀ, ਜਿਸ ਨੇ ਬਾਲੀਵੁੱਡ 'ਚ ਤਹਿਲਕਾ ਮਚਾ ਦਿੱਤਾ ਸੀ। ਦੱਸ ਦੇਈਏ ਕਿ ਅੱਜਕਲ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।


Tags: Tiger Zinda Hai1st Indian Song 600 Million ViewsSalman Khan Katrina KaifSwag Se Swagat

Edited By

Chanda Verma

Chanda Verma is News Editor at Jagbani.