ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਇਕ ਔਰਤ ਦੇ ਸੈਕਸ ਸ਼ੋਸ਼ਣ ਅਤੇ ਉਸ ਨੂੰ ਧਮਕਾਉਣ ਦੇ ਮਾਮਲੇ ਵਿਚ ਅੱਜ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸਾਬਕਾ ਪ੍ਰਤੀਯੋਗੀ ਸਵਾਮੀ ਓਮ ਅਤੇ ਉਨ੍ਹਾਂ ਦੇ ਸਾਥੀ ਨੂੰ 20 ਮਾਰਚ ਤੱਕ ਅੰਤਰਿਮ ਰਾਹਤ ਦੇ ਦਿੱਤੀ ਹੈ। ਵਿਸ਼ੇਸ ਜੱਜ ਹਿਮਾਨੀ ਮਲਹੋਤਰਾ ਨੇ ਦਿੱਲੀ ਪੁਲਸ ਵੱਲੋਂ ਇਥੇ ਦੇ ਦਰਿਆਗੰਜ ਇਲਾਕੇ ਵਿਚ ਡੀ. ਐੱਸ. ਪੀ. ਦਫਤਰ ਵਿਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਪੇਸ਼ ਨਾ ਕਰਨ 'ਤੇ ਮੁਲਜ਼ਮ ਨੂੰ ਰਾਹਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸਵਾਮੀ ਓਮ ਨੂੰ ਉਸ ਦੀਆਂ ਕਰਤੂਤਾਂ ਕਾਰਨ 'ਬਿੱਗ ਬੌਸ' ਦੇ ਘਰੋਂ ਕੱਢਿਆ ਗਿਆ ਸੀ। ਸਵਾਮੀ ਓਮ ਬਿੱਗ ਬੌਸ 'ਚੋਂ ਕੱਢੇ ਜਾਣ ਤੋਂ ਬਾਅਦ ਵੀ ਇਕ ਨਿਊਜ਼ ਸ਼ੋਅ 'ਚ ਕੁੱਟਮਾਰ ਹੋਣ ਦੀ ਵਜ੍ਹਾ ਕਾਰਨ ਚਰਚਾ 'ਚ ਰਹੇ ਹਨ। ਸਵਾਮੀ ਓਮ ਦੀ ਇਸ ਕਕੁੱਟਮਾਰ ਵਾਲੀ ਵੀਡੀਓ ਨੂੰ ਲਗਭਗ 10 ਲੱਖ ਤੋਂ ਵੱਧ ਵਾਰ ਦੇਖਿਆ ਸੀ।