FacebookTwitterg+Mail

ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਕੁਝ ਇਸ ਤਰ੍ਹਾਂ ਜ਼ਾਹਿਰ ਕੀਤੇ ਸਵਰਾ ਨੇ ਆਪਣੇ ਵਿਚਾਰ

swara bhaskar
03 October, 2016 06:48:36 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਦਾ ਮੰਨਣਾ ਹੈ ਕਿ ਜੰਮੂ ਤੇ ਕਸ਼ਮੀਰ ਦੇ ਉੜੀ 'ਚ ਹੋਏ ਹਮਲੇ 'ਚ 19 ਭਾਰਤੀ ਜਵਾਨਾਂ ਦੇ ਮਾਰੇ ਜਾਣ 'ਤੇ ਪਾਕਿਸਤਾਨੀ ਕਲਾਕਾਰਾਂ ਦਾ ਟਿੱਪਣੀ ਕਰਨ ਤੋਂ ਬਚਣਾ ਉਨ੍ਹਾਂ ਦੀ ਬੇਵਸੀ ਨੂੰ ਦਰਸਾਉਂਦਾ ਹੈ। ਜਾਗਰਣ ਫਿਲਮ ਮਹਾਉਤਸਵ ਦੌਰਾਨ ਸਵਰਾ ਨੇ ਕਿਹਾ, 'ਕਲਾ ਤੇ ਕਲਾਕਾਰਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਪਾਕਿਸਤਾਨੀ ਕਲਾਕਾਰ ਬੇਚਾਰਗੀ ਦੀ ਸਥਿਤੀ 'ਚ ਹਨ। ਉਹ ਬੇਵੱਸ ਹਨ। ਇਹ ਨਹੀਂ ਭੁੱਲਣਾ ਚਾਹੀਦਾ ਕਿ ਤਿੰਨ ਮਹੀਨੇ ਪਹਿਲਾਂ ਹੀ ਪਾਕਿਸਤਾਨ ਦੇ ਸਭ ਤੋਂ ਚੰਗੇ ਗਾਇਕਾਂ 'ਚ ਸ਼ੁਮਾਰ ਅਮਜ਼ਦ ਸਾਬਰੀ ਅੱਤਵਾਦੀਆਂ ਦਾ ਨਿਸ਼ਾਨਾ ਬਣ ਗਏ ਸਨ।'
ਸਵਰਾ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਖੁਦ ਵੀ ਅੱਤਵਾਦ ਦੇ ਸ਼ਿਕਾਰ ਹਨ। ਭਾਰਤ 'ਚ ਕੰਮ ਕਰਨ ਵਾਲੇ ਫਵਾਦ ਖਾਨ ਵਰਗੇ ਪਾਕਿਸਤਾਨੀ ਕਲਾਕਾਰਾਂ ਵਲੋਂ ਭਾਰਤੀ ਜਵਾਨਾਂ 'ਤੇ ਹੋਏ ਹਮਲੇ ਬਾਰੇ ਚੁੱਪ ਰਹਿਣ 'ਤੇ ਉਨ੍ਹਾਂ ਦੀ ਨਿੰਦਿਆ ਹੋ ਰਹੀ ਹੈ। ਸਵਰਾ ਨੇ ਕਿਹਾ, ਇਹ ਪੂਰਾ ਮਾਮਲਾ (ਉੜੀ ਹਮਲਾ) ਸਾਡੇ ਲਈ ਬਹੁਤ ਭਾਵਨਾਤਮਕ ਹੈ। ਜਿਸ ਤਰ੍ਹਾਂ ਫੌਜੀਆਂ ਨੂੰ ਮਾਰਿਆ ਗਿਆ, ਉਹ ਬੇਹੱਦ ਸ਼ਰਮਨਾਕ ਹੈ।
ਇਸ ਸਮੇਂ ਪੂਰਾ ਦੇਸ਼ ਸ਼ੋਕ 'ਚ ਹੈ ਤੇ ਨਾਰਾਜ਼ ਹੈ। ਅਜਿਹਾ ਹੋਣਾ ਬਿਲਕੁਲ ਜਾਇਜ਼ ਹੈ।' ਜਾਗਰਣ ਫਿਲਮ ਮਹਾਉਤਸਵ 'ਚ ਸਵਰਾ ਨੂੰ ਉਸ ਦੀ ਫਿਲਮ 'ਨੀਲ ਬੱਟੇ ਸੰਨਾਟਾ' ਲਈ ਸਰਵਸ੍ਰੇਸ਼ਠ ਅਭਿਨੇਤਰੀ ਦੇ ਖਿਤਾਬ ਨਾਲ ਨਿਵਾਜਿਆ ਗਿਆ। ਉਹ ਇਸ ਖਿਤਾਬ ਨੂੰ ਹਾਸਲ ਕਰਕੇ ਬੇਹੱਦ ਖੁਸ਼ ਦਿਖੀ।

Tags: ਸਵਰਾ ਭਾਸਕਰ ਪਾਕਿਸਤਾਨੀ ਕਲਾਕਾਰ Swara Bhaskar Pakistani Artist