FacebookTwitterg+Mail

ਏਅਰਪੋਰਟ ’ਤੇ ਬੁਆਏਫ੍ਰੈਂਡ ਨਾਲ ਦਿਖੀ ਸਵਰਾ ਭਾਸਕਰ, ਇਤਰਾਜ਼ਯੋਗ ਸੀਨ ਕਾਰਨ ਬਟੋਰ ਚੁੱਕੀ ਹੈ ਸੁਰਖੀਆਂ

swara bhaskar
23 June, 2018 05:21:16 PM

ਮੁੰਬਈ (ਬਿਊਰੋ)— ‘ਵੀਰੇ ਦੀ ਵੈਡਿੰਗ’ ਦੀ ਸਫਲਤਾ ਤੋਂ ਬਾਅਦ ਫਿਲਮ ਦੀ ਸਟਾਰ ਕਾਸਟ ਕਰੀਨਾ ਕਪੂਰ, ਸੋਨਮ ਕਪੂਰ ਅਤੇ ਸਵਰਾ ਭਾਸਕਰ ਇਸ ਸਮੇਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੀਆਂ ਹਨ।

ਫਿਲਮ ਦੇ ਪ੍ਰਮੋਸ਼ਨ ’ਚੋ ਸਮਾਂ ਮਿਲਦੇ ਹੀ ਕਰੀਨਾ ਅਤੇ ਸੋਨਮ ਕਪੂਰ ਵੱਖ-ਵੱਖ ਲੰਡਨ ਛੁੱਟੀਆਂ ਮਨਾ ਕੇ ਆਈਆਂ ਹਨ।

Punjabi Bollywood Tadka

ਉਥੇ ਫਿਲਮ ’ਚ ਬੋਲਡ ਸੀਨ ਕਰਕੇ ਚਰਚਾ ’ਚ ਆਈ ਅਦਾਕਾਰਾ ਸਵਰਾ ਭਾਸਕਰ ਨੂੰ ਵੀ ਹਾਲ ਹੀ ’ਚ ਬੁਆਏਫ੍ਰੈਂਡ ਹਿਮਾਂਸ਼ੂ ਸ਼ਰਮਾ ਨਾਲ ਸਪਾਟ ਕੀਤਾ ਗਿਆ। ਸਵਰਾ ਭਾਸਕਰ ਨੂੰ ਉਨ੍ਹਾਂ ਦੇ ਬੁਆਏਫ੍ਰੈਂਡ ਅਤੇ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ।

Punjabi Bollywood Tadka

‘ਵੀਰੇ ਦੀ ਵੈਡਿੰਗ’ ਤੋਂ ਬਾਅਦ ਉਂਝ ਵੀ ਸਵਰਾ ਛੁੱਟੀਆਂ ’ਤੇ ਜਾਣ ਵਾਲੀ ਸੀ। ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਅਤੇ ਹਿਮਾਂਸ਼ੂ ਸ਼ਰਮਾ ਲਿਵ ਇਨ ਰਿਲੇਸ਼ਨਸ਼ਿਪ ’ਚ ਹਨ। ਫਿਲਹਾਲ ਦੋਹਾਂ ਦੇ ਵਿਆਹ ਦਾ ਕੋਈ ਪਲਾਨ ਨਹੀਂ ਹੈ। ਸਵਰਾ ਭਾਸਕਰ ਦਾ ਕਹਿਣਾ ਹੈ ਕਿ, ‘‘ਸਾਡੇ ਵਿਆਹ ਦੀਆਂ ਜੋ ਖਬਰਾਂ ਆ ਰਹੀਆਂ ਹਨ, ਉਹ ਸਿਰਫ ਅਫਵਾਹ ਹਨ।’’

Punjabi Bollywood Tadka

ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਦੀ ਮੁਲਾਕਾਤ ਫਿਲਮ ‘ਤਨੂੰ ਵੈਡਸ ਮਨੂੰ’ ਦੇ ਸੈਟ ’ਤੇ ਹੋਈ ਸੀ ‘ਤਨੂੰ ਵੈਡਸ ਮਨੂੰ ਰਿਟਰਨਸ’ ਦੇ ਲੇਖਕ ਵੀ ਹਿਮਾਂਸ਼ੂ ਹੀ ਹਨ।

Punjabi Bollywood Tadka


Tags: Swara BhaskarHimanshu SharmaAirportVeere Di Wedding

Edited By

Chanda Verma

Chanda Verma is News Editor at Jagbani.