ਮੁੰਬਈ (ਬਿਊਰੋ)— ‘ਵੀਰੇ ਦੀ ਵੈਡਿੰਗ’ ਦੀ ਸਫਲਤਾ ਤੋਂ ਬਾਅਦ ਫਿਲਮ ਦੀ ਸਟਾਰ ਕਾਸਟ ਕਰੀਨਾ ਕਪੂਰ, ਸੋਨਮ ਕਪੂਰ ਅਤੇ ਸਵਰਾ ਭਾਸਕਰ ਇਸ ਸਮੇਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੀਆਂ ਹਨ।
ਫਿਲਮ ਦੇ ਪ੍ਰਮੋਸ਼ਨ ’ਚੋ ਸਮਾਂ ਮਿਲਦੇ ਹੀ ਕਰੀਨਾ ਅਤੇ ਸੋਨਮ ਕਪੂਰ ਵੱਖ-ਵੱਖ ਲੰਡਨ ਛੁੱਟੀਆਂ ਮਨਾ ਕੇ ਆਈਆਂ ਹਨ।
ਉਥੇ ਫਿਲਮ ’ਚ ਬੋਲਡ ਸੀਨ ਕਰਕੇ ਚਰਚਾ ’ਚ ਆਈ ਅਦਾਕਾਰਾ ਸਵਰਾ ਭਾਸਕਰ ਨੂੰ ਵੀ ਹਾਲ ਹੀ ’ਚ ਬੁਆਏਫ੍ਰੈਂਡ ਹਿਮਾਂਸ਼ੂ ਸ਼ਰਮਾ ਨਾਲ ਸਪਾਟ ਕੀਤਾ ਗਿਆ। ਸਵਰਾ ਭਾਸਕਰ ਨੂੰ ਉਨ੍ਹਾਂ ਦੇ ਬੁਆਏਫ੍ਰੈਂਡ ਅਤੇ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ।
‘ਵੀਰੇ ਦੀ ਵੈਡਿੰਗ’ ਤੋਂ ਬਾਅਦ ਉਂਝ ਵੀ ਸਵਰਾ ਛੁੱਟੀਆਂ ’ਤੇ ਜਾਣ ਵਾਲੀ ਸੀ। ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਅਤੇ ਹਿਮਾਂਸ਼ੂ ਸ਼ਰਮਾ ਲਿਵ ਇਨ ਰਿਲੇਸ਼ਨਸ਼ਿਪ ’ਚ ਹਨ। ਫਿਲਹਾਲ ਦੋਹਾਂ ਦੇ ਵਿਆਹ ਦਾ ਕੋਈ ਪਲਾਨ ਨਹੀਂ ਹੈ। ਸਵਰਾ ਭਾਸਕਰ ਦਾ ਕਹਿਣਾ ਹੈ ਕਿ, ‘‘ਸਾਡੇ ਵਿਆਹ ਦੀਆਂ ਜੋ ਖਬਰਾਂ ਆ ਰਹੀਆਂ ਹਨ, ਉਹ ਸਿਰਫ ਅਫਵਾਹ ਹਨ।’’
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਦੀ ਮੁਲਾਕਾਤ ਫਿਲਮ ‘ਤਨੂੰ ਵੈਡਸ ਮਨੂੰ’ ਦੇ ਸੈਟ ’ਤੇ ਹੋਈ ਸੀ ‘ਤਨੂੰ ਵੈਡਸ ਮਨੂੰ ਰਿਟਰਨਸ’ ਦੇ ਲੇਖਕ ਵੀ ਹਿਮਾਂਸ਼ੂ ਹੀ ਹਨ।