FacebookTwitterg+Mail

ਹੌਟ ਡਰੈੱਸ 'ਚ ਸਵਰਾ ਭਾਸਕਰ ਨੇ ਫਲਾਂਟ ਕੀਤਾ ਟੈਟੂ, ਸ਼ਾਨਦਾਰ ਲੁੱਕ ਲੁੱਟੀ ਸਾਰੀ ਲਾਈਮਲਾਈਟ

swara bhaskar bold look
31 May, 2018 02:43:57 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਵੀਰੇ ਦੀ ਵੈਡਿੰਗ' ਦੀ ਸਟਾਰ ਕਾਸਟ ਇੰਨੀ ਦਿਨੀਂ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ, ਜਿਸ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਬੇਹੱਦ ਬੋਲਡ ਲੁੱਕ 'ਚ ਦਿਖੀ। ਇਸ ਦੌਰਾਨ ਸਵਰਾ ਬਿਕਨੀ ਟਾਪ, ਫਰੰਟ ਕੱਟ ਸਕਰਟ ਤੇ ਜੈਕਟ 'ਚ ਨਜ਼ਰ ਆਈ ਹੈ।
Punjabi Bollywood Tadka
ਇਸ ਡਰੈੱਸ 'ਚ ਉਹ ਆਪਣਾ ਟੈਟੂ ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਸਵਰਾ ਦੀ ਡਰੈੱਸ ਤੋਂ ਲੈ ਕੇ ਮੇਕਅੱਪ ਹਰ ਚੀਜ਼ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। ਇਸ ਤੋਂ ਪਹਿਲਾਂ ਕਦੇ ਵੀ ਸਵਰਾ ਭਾਸਕਰ ਇੰਨੀ ਬੋਲਡ ਤੇ ਹੌਟ ਲੁੱਕ 'ਚ ਕਦੇ ਨਹੀਂ ਦਿਖੀ।
Punjabi Bollywood Tadka
ਇਸ ਦੌਰਾਨ ਸੋਨਮ ਕਪੂਰ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ ਪਰ ਸਭ ਤੋਂ ਜ਼ਿਆਦਾ ਸ਼ਾਨਦਾਰ ਸਵਰਾ ਭਾਸਕਰ ਹੀ ਲੱਗ ਰਹੀ ਸੀ। ਸਵਰਾ ਭਾਸਕਰ ਨੇ ਆਪਣੇ ਇਸ ਲੁੱਕ ਨਾਲ ਮੌਜ਼ੂਦਾ ਸੈਲੀਬ੍ਰਿਟੀਜ਼ ਦੀ ਖੂਬਸੂਰਤੀ ਨੂੰ ਵੀ ਪਛਾੜ ਦਿੱਤਾ।
Punjabi Bollywood Tadka
ਦੱਸਣਯੋਗ ਹੈ ਕਿ 'ਵੀਰੇ ਦੀ ਵੈਡਿੰਗ' ਕੱਲ ਯਾਨੀ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਸਵਰਾ ਭਾਸਕਰ, ਕਰੀਨਾ ਕਪੂਰ ਖਾਨ ਤੇ ਸ਼ਿਖਾ ਤਲਸਨਿਆ ਮੁੱਖ ਭੂਮਿਕਾ 'ਚ ਹੈ। ਫਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।  
Punjabi Bollywood Tadka

Punjabi Bollywood Tadka

 

A post shared by Viral Bhayani (@viralbhayani) on

 


Tags: Swara BhaskarBold PicturesInstagramVeere Di WeddingKareena Kapoor KhanSonam KapoorShikha TalsaniaSpecial Screening

Edited By

Sunita

Sunita is News Editor at Jagbani.