FacebookTwitterg+Mail

ਕਾਸਟਿੰਗ ਕਾਊਚ ਦੀ ਸ਼ਿਕਾਰ ਹੋਈ ਸੀ ਸਵਰਾ ਭਾਸਕਰ, ਇੰਟਰਵਿਊ ਰਾਹੀਂ ਕੀਤਾ ਹੈਰਾਨੀਜਨਕ ਖੁਲਾਸਾ

swara bhasker
30 June, 2018 02:19:46 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਬੋਲਡ ਅੰਦਾਜ਼ ਅਤੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਫਿਲਮ 'ਵੀਰੇ ਦੀ ਵੈਡਿੰਗ' ਦੇ ਇਕ ਸੀਨ ਲਈ ਉਨ੍ਹਾਂ ਨੂੰ ਟਰੋਲ ਵੀ ਕੀਤਾ ਗਿਆ ਹੈ। ਹਾਲ ਹੀ 'ਚ ਸਵਰਾ ਭਾਸਕਰ ਇਕ ਇਵੈਂਟ 'ਚ ਪੁੱਜੀ, ਜਿੱਥੇ ਉਨ੍ਹਾਂ ਨੇ ਕਾਸਟਿੰਗ ਕਾਊਚ ਬਾਰੇ ਦੱਸਿਆ। ਇਸ ਦੌਰਾਨ ਸਵਰਾ ਨੇ ਦੱਸਿਆ, ''ਇਕ ਵੱਡੇ ਪ੍ਰੋਡਿਊਸਰ ਦੇ ਮੈਨੇਜਰ ਨੇ ਉਨ੍ਹਾਂ ਦੇ ਘਰ ਦਾ ਪਤਾ ਪੁੱਛਿਆ। ਇਹ ਮੁਲਾਕਾਤ ਬਿਨਾਂ ਜਾਣ-ਪਛਾਣ ਵਾਲੀ ਸੀ ਅਤੇ ਮੈਂ ਇਸ ਮੀਟਿੰਗ ਤੋਂ ਬਾਹਰ ਜਾਣ ਦੀ ਸੋਚ ਰਹੀ ਸੀ। ਜਦੋਂ ਮੈਂ ਇਸ ਮੀਟਿੰਗ ਤੋਂ ਬਾਹਰ ਜਾਣ ਲੱਗੀ ਤਾਂ ਉਸ ਵਿਅਕਤੀ ਨੇ ਆ ਕੇ ਮੈਨੂੰ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਵਰਾ ਨੇ ਕਿਹਾ, ''ਮੈਨੂੰ ਲੱਗਾ ਕਿ ਉਸ ਨੇ ਮੇਰੇ ਕੰਨ 'ਚ ਕਿੱਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, ''ਆਈ ਲਵ ਯੂ ਬੇਬੀ। ਇਹ ਸੁਣਦੇ ਹੀ ਮੈਂ ਸਾਈਡ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੂੰਹ ਮੇਰੇ ਵਾਲਾਂ ਕੋਲ੍ਹ ਸੀ। ਇਹ ਸਭ ਵੀ ਕਾਸਟਿੰਗ ਕਾਊਚ ਦਾ ਹੀ ਇਕ ਹਿੱਸਾ ਹੈ।'' 
ਜ਼ਿਕਰਯੋਗ ਹੈ ਕਿ ਸਵਰਾ ਹੁਣ ਇਕ ਵੈੱਬ ਸੀਰੀਜ਼ 'ਚ ਜਲਦ ਹੀ ਨਜ਼ਰ ਆਉਣ ਵਾਲੀ ਹੈ। ਇਸ ਵੈੱਬ ਸੀਰੀਜ਼ ਦਾ ਨਾਂ 'ਰਸਭਰੀ' ਹੋਵੇਗਾ। ਇਸ ਸੀਰੀਜ਼ 'ਚ ਸਵਰਾ 'ਟੀਚਰ ਸ਼ਾਨੂ ਮੈਡਮ' ਦਾ ਕਿਰਦਾਰ ਨਿਭਾਵੇਗੀ, ਜਿਨ੍ਹਾਂ 'ਤੇ ਇਕ 11ਵੀਂ ਕਲਾਸ ਦਾ ਸਟੂਡੈਂਟ ਫਿਦਾ ਹੈ।


Tags: Swara Bhasker Casting CouchInterviewStatement

Edited By

Chanda Verma

Chanda Verma is News Editor at Jagbani.