FacebookTwitterg+Mail

ਜੈੱਟ ਏਅਰਵੇਜ਼ ਦੀਆਂ ਉਡਾਨਾਂ ਬੰਦ ਹੋਣ ਕਾਰਨ ਪ੍ਰੇਸ਼ਾਨ ਹੋਏ ਫਿਲਮੀ ਸਿਤਾਰੇ, ਕੀਤੇ ਇਹ ਟਵੀਟ

swara bhasker and anupam kher thank airline
19 April, 2019 01:01:07 PM

ਮੁੰਬਈ (ਬਿਊਰੋ) — 17 ਅਪ੍ਰੈਲ ਤੋਂ ਜੈੱਟ ਏਅਰਲਾਈਨ ਦੀਆਂ ਹਵਾਈ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਹੋ ਗਈਆਂ ਹਨ। ਕਰੀਬ 8 ਹਜ਼ਾਰ ਕਰੋੜ ਰੁਪਏ ਦੇ ਕਰਜ 'ਚ ਡੁੱਬੀ ਜੈੱਟ ਏਅਰਵੇਜ਼ ਦੇ ਟੇਂਪਰੇਰੀ ਸਸਪੈਸ਼ਨ ਤੋਂ 20 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਬੇਰੋਜ਼ਗਾਰ ਹੋ ਗਏ ਹਨ। ਜੈੱਟ ਏਅਰਵੇਜ਼ ਨੇ ਬੀਤੇ ਬੁੱਧਵਾਰ ਨੂੰ ਆਖਰੀ ਉਡਾਨ ਭਰੀ ਸੀ। ਸੋਸ਼ਲ ਮੀਡੀਆ 'ਤੇ ਜੈੱਟ ਏਅਰਵੇਜ਼ ਦੀ ਯਾਦ 'ਚ ਕਈ ਸਿਤਾਰੇ ਟਵੀਟਸ ਤੇ ਪੋਸਟ ਸ਼ੇਅਰ ਕਰ ਰਹੇ ਹਨ।


ਜੈੱਟ ਏਅਰਵੇਜ਼ ਦੀ ਯਾਤਰਾ ਪਸੰਦ ਕਰਨ ਵਾਲੇ ਇਸ ਦੀਆਂ ਹਵਾਈ ਸੇਵਾਵਾਂ ਬੰਦ ਹੋਣ ਕਾਰਨ ਕਾਫੀ ਗੁੱਸੇ ਹਨ। ਇਸ ਫੇਹਰਿਸਤ 'ਚ ਬਾਲੀਵੁੱਡ ਸਿਤਾਰੇ ਵੀ ਸ਼ਾਮਲ ਹਨ, ਜੋ ਜੈੱਟ ਦੀਆਂ ਉਡਾਨਾਂ ਬੰਦ ਹੋਣ ਕਾਰਨ ਪ੍ਰੇਸ਼ਾਨ ਹਨ। ਕਈ ਬਾਲੀਵੁੱਡ ਸਿਤਾਰਿਆਂ ਨੇ ਜੈੱਟ ਏਅਰਵੇਜ਼ ਦੇ ਅਸਥਾਈ ਤੌਰ 'ਤੇ ਬੰਦ ਹੋਣ 'ਤੇ ਰਿਐਕਟ ਕੀਤਾ ਹੈ। ਇਸ ਲਿਸਟ 'ਚ ਰਿਸ਼ੀ ਕਪੂਰ, ਅਨੁਪਮ ਖੇਰ, ਸਵਰਾ ਭਾਸਕਰ ਵਰਗੇ ਸਿਤਾਰੇ ਸ਼ਾਮਲ ਹਨ।


ਰਿਸ਼ੀ ਕਪੂਰ ਨੇ ਟਵੀਟ ਕਰਕੇ ਲਿਖਿਆ, ''ਜੈੱਟ ਏਅਰਵੇਜ਼ ਦੇ ਲੋਕਾਂ ਲਈ ਮੇਰੀਆਂ ਸ਼ੁੱਭਕਾਮਨਾਵਾਂ। ਤੁਸੀਂ ਬਹੁਤ ਪ੍ਰੇਮ ਤੇ ਦੇਖਭਾਲ ਨਾਲ ਸਾਡੀ ਸੇਵਾ ਕੀਤੀ ਹੈ। ਧੰਨਵਾਦ...ਇਸ ਅਵਸਥਾ ਲਈ ਮੁਆਫ ਕਰੋ...ਸਭ ਠੀਕ ਹੋਵੇਗਾ।


ਅਨੁਪਮ ਖੇਰ ਨੇ ਲਿਖਿਆ, ''ਇਹ ਇਕ ਦੁਖਦਾਇਕ ਖਬਰ ਹੈ। ਮੈਨੂੰ ਜੈੱਟ ਏਅਰਵੇਜ਼ ਦੇ ਪ੍ਰੋਫੇਸ਼ਨਲਜ਼ਿਮ, ਸਰਵਿਸ ਤੇ ਲੋਕਾਂ ਨਾਲ ਪਿਆਰ ਹੈ। ਉਮੀਦ ਹੈ ਕਿ ਇਸ ਏਅਰਲਾਈਨ ਲਈ ਜਲਦ ਚੀਜਾਂ ਬਦਲ ਜਾਣਗੀਆਂ।


ਸੋਫੀ ਚੌਧਰੀ ਨੇ ਲਿਖਿਆ, ''ਇਹ ਦਿਲ ਤੋੜਨ ਵਾਲਾ ਹੈ ਪਰ ਮੈਂ ਹਮੇਸ਼ਾ ਇਕ ਜੈੱਟ ਲਾਇਲਸਿਟ ਬਣੀ ਰਹਾਂਗੀ। ਜੈੱਟ ਏਅਰਵੇਜ਼ ਫਿਰ ਤੋਂ ਉੱਠੇਗਾ ਅਤੇ ਫਿਰ ਅੱਗੇ ਵਧਾਗੇ।


ਸਵਰਾ ਭਾਸਕਰ ਨੇ ਲਿਖਿਆ, ''ਜੈੱਟ ਏਅਰਵੇਜ਼ ਤੁਹਾਨੂੰ ਯਾਦ ਕਰੇਗਾ। ਹਮੇਸ਼ਾ ਹਵਾਈ ਯਾਤਰਾ ਲਈ ਮੇਰੀ ਪਹਿਲੀ ਪਸੰਦ ਸੀ। ਤੁਹਾਡੇ ਕਰਿਊ ਤੇ ਆਨ-ਬੋਰਡ ਟੀਮ ਚੰਗੇ ਤਰੀਕੇ ਨਾਲ ਲੋਕਾਂ ਨੂੰ ਸਰਵ ਕਰਦੇ ਸਨ। ਤੁਹਾਡੀ ਯਾਦ ਆਵੇਗੀ। ਉਮੀਦ ਹੈ ਕਿ ਤੁਸੀਂ ਫਿਰ ਤੋਂ ਆਸਮਾਨ 'ਚ ਵਾਪਸ ਆਉਣ ਦਾ ਰਾਸਤਾ ਲੱਭੋਗੇ।''


Tags: Jet AirwaysVijay MallyaSwara Bhasker Anupam Kher Raveena TandonShekhar SumanGul PanagNimrat KaurBollywood Celebrity

Edited By

Sunita

Sunita is News Editor at Jagbani.