ਲੰਡਨ (ਬਿਊਰੋ) — ਭਾਰਤੀ ਅਦਾਕਾਰਾ ਅਤੇ ਅਧਿਆਪਕਾ ਸਵਰੂਪ ਰਾਵਲ ਭਾਰਤ 'ਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਬੱਚਿਆਂ ਤੱਕ ਪਹੁੰਚਣ ਲਈ ਸਿੱਖਿਆ ਦੇ ਅਨੋਖੇ ਤਰੀਕਿਆਂ ਦੀ ਵਰਤੋਂ ਕਰਨ ਲਈ 10 ਲੱਖ ਡਾਲਰ ਦੇ ਵਰਕੀ ਫਾਊਂਡੇਸ਼ਨ ਗਲੋਬਲ ਟੀਚਰ ਪੁਰਸਕਾਰ ਦੇ ਚੋਟੀ ਦੇ 10 ਜੇਤੂਆਂ 'ਚ ਸ਼ਾਮਲ ਹੈ।
ਇਸ ਪੁਰਸਕਾਰ ਲਈ 179 ਦੇਸ਼ਾਂ ਤੋਂ 10000 ਨਾਮਜ਼ਦਗੀਆਂ ਅਤੇ ਅਰਜ਼ੀਆਂ ਆਈਆਂ ਸਨ, ਜਿਸ 'ਚੋਂ ਗੁਜਰਾਤ 'ਚ ਲਵਾਡ ਪ੍ਰਾਇਮਰੀ ਸਕੂਲ 'ਚ ਪੜ੍ਹਾਉਣ ਵਾਲੀ ਰਾਵਲ ਨੂੰ ਚੁਣਿਆ ਗਿਆ। ਪੁਰਸਕਾਰ ਦਾ ਐਲਾਨ ਅਗਲੇ ਮਹੀਨੇ ਦੁਬਈ 'ਚ ਗਲੋਬਲ ਐਜੂਕੇਸ਼ਨ ਐਂਡ ਸਕਿਲਸ ਫੋਰਮ (ਜੀ. ਈ. ਐੱਸ. ਐੱਫ.) ਵਿਚ ਕੀਤਾ ਜਾਵੇਗਾ।
ਰਾਵਲ ਨੇ ਐਲਾਨ ਦੇ ਜਵਾਬ 'ਚ ਕਿਹਾ ਕਿ ਇਹ ਇਸ ਗੱਲ ਨੂੰ ਸਹੀ ਸਾਬਤ ਕਰਦਾ ਹੈ ਕਿ ਕੁਝ ਖਾਸ ਲੋਕ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਪਛਾਣ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆਭਰ 'ਚ ਸਿੱਖਿਆ ਦੀ ਚੁਣੌਤੀ ਦੇ ਪੈਮਾਨੇ ਨੂੰ ਦੇਖਦੇ ਹੋਏ ਮੇਰਾ ਮੰਨਣਾ ਹੈ ਕਿ ਸਿੱਖਿਆ 'ਚ ਕੀਤਾ ਗਿਆ ਹਰ ਯਤਨ ਪਛਾਣਨਾ ਚਾਹੀਦਾ ਹੈ ਅਤੇ ਇਸ ਲਈ ਮੈਂ ਆਪਣੇ ਸਾਥੀ ਅਧਿਆਪਕਾਂ ਨੂੰ ਵਧਾਈ ਦਿੰਦੀ ਹਾਂ।